
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟੰਡਨ ਸਕੂਲ ’ਚ ਹੋਵੇਗਾ ਐਮ ਯੂ ਐਨ ਪ੍ਰੋਗਰਾਮ, ਵਿਦਿਆਰਥੀਆਂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਟੰਡਨ ਇੰਟਰਨੈਸ਼ਨਲ ਸਕੂਲ ’ਚਐੱਮਯੂਐੱਨ ਨ ਪ੍ਰੋਗਰਾਮ ਸੰਬੰਧੀ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰੱਖੀ ਗਈ। ਇਸ ਮੌਕੇ ਟੰਡਨ ਸਕੂਲ ’ਚ ਨਿਊਜ਼ ਪ੍ਰਿੰਟ ਮੀਡੀਆ, ਡਿਜ਼ਿਟਲ ਮੀਡਿਆ ਤੇ ਸੋਸ਼ਲ ਮੀਡੀਆ ਨੇ ਵਿਸ਼ੇਸ਼ ਤੌਰ ਤੇ ਸਕੂਲ ’ਚ ਸਿਰਕਤ ਕੀਤੀ। ਆਉਣ ਵਾਲੀ ਤਰੀਕ 22-08-26 ਅਤੇ 23-08-26 ਨੂੰ ਐੱਮਯੂਐੱਨ ਮਾਡਲ ਸੰਯੁਕਤ ਰਾਸ਼ਟਰ ਪ੍ਰੋਗਰਾਮ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਉਣ ਸਬੰਧੀ ਜਾਣਕਾਰੀ ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਅਤੇ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਸ਼ਵ ਪੱਧਰੀ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਉਨ੍ਹਾਂ ਦੇ ਅੰਦਰ ਸੰਚਾਰ, ਤਰਕ, ਨੇਤ੍ਰਿਤਵ ਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਵਿਕਸਿਤ ਕਰਨਾ ਹੈ। ਐੱਮਯੂਐੱਨ ਮਾਡਲ ਸੰਯੁਕਤ ਰਾਸ਼ਟਰ ਇਹ ਇੱਕ ਵਿਦਿਅਕ ਗਤੀਵਿਧੀ ਹੈ, ਜਿਸ ’ਚ ਵਿਦਿਆਰਥੀ ਸੰਯੁਕਤ ਰਾਸ਼ਟਰ ਦੀ ਕਾਰਜਪ੍ਰਣਾਲੀ ਨੂੰ ਸਮਝਣ ਤੇ ਉਸਦਾ ਅਭਿਆਸ ਕਰਨ ਦਾ ਮੌਕਾ ਪ੍ਰਾਪਤ ਕਰਦੇ ਹਨ। ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਵਜੋਂ ਭੂਮਿਕਾ ਨਿਭਾਉਂਦੇ ਹਨ ਤੇ ਵਿਸ਼ਵ ਪੱਧਰ ਦੇ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਦੇ ਹਨ।
ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ’ਚ ਜਨਤਕ ਭਾਸ਼ਣ, ਸੰਚਾਰ ਹੁਨਰ, ਖੋਜ ਹੁਨਰ, ਲੀਡਰਸ਼ਿਪ, ਟੀਮ ਵਰਕ, ਆਲੋਚਨਾਤਮਕ ਸੋਚ ਅਤੇ ਕੂਟਨੀਤੀ ਵਰਗੀਆਂ ਮਹੱਤਵਪੂਰਨ ਕਾਬਲੀਅਤਾਂ ਦਾ ਵਿਕਾਸ ਹੁੰਦਾ ਹੈ। ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ’ਤੇ ਖੋਜ ਕਰਨ, ਤੱਥਾਂ ਦੇ ਆਧਾਰ ’ਤੇ ਆਪਣੀ ਗੱਲ ਰੱਖਣ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਅੱਜ ਦੇ ਸਮੇਂ ’ਚ ਵਿਦਿਆਰਥੀਆਂ ਲਈ ਸਿਰਫ਼ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਹੋ ਰਹੀਆਂ ਘਟਨਾਵਾਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਐਮ ਯੂ ਐਨ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਨਾਲ ਆਪਣੀ ਗੱਲ ਰੱਖਣ ਅਤੇ ਭਵਿੱਖ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਸਕੂਲ ਦੀ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਕਿਹਾ ਕਿ ਐੱਮਯੂਐੱਨ ਵਿਦਿਆਰਥੀਆਂ ਲਈ ਸਿੱਖਣ ਦੇ ਨਾਲ-ਨਾਲ ਆਪਣੀ ਪ੍ਰਤਿਭਾ ਦਿਖਾਉਣ ਦਾ ਵੀ ਵਧੀਆ ਮੰਚ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਦੇ ਵਿਅਕਤੀਤਵ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਅਤੇ ਨੇਤ੍ਰਿਤਵ ਦੇ ਗੁਣ ਪੈਦਾ ਹੁੰਦੇ ਹਨ।
ਅੰਤ ’ਚ ਐਮ ਡੀ ਸ਼ਿਵ ਸਿੰਗਲਾ ,ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਟੰਡਨ ਸਕੂਲ ਵਿਚ ਆਏ ਹੋਏ ਸਾਰੇ ਨਿਊਜ਼ ਪ੍ਰਿੰਟ ਮੀਡੀਆ, ਡਿਜ਼ਿਟਲ ਮੀਡਿਆ ਅਤੇ ਸੋਸ਼ਲ ਮੀਡੀਆ ਦਾ ਸਕੂਲ ਆਉਣ ਲਈ ਵਿਸੇਸ ਧੰਨਵਾਦ ਕੀਤਾ।