ਵਾਈ.ਐੱਸ. ਸਕੂਲ ’ਚ ਲਿਟਰੇਰੀ ਆਰਟ ਫੈਸਟ ਸੀਜ਼ਨ-6 ਮਨਾਇਆ
ਵਾਈ.ਐਸ. ਸਕੂਲ ਵਿਖੇ ਲਿਟਰੇਰੀ ਆਰਟ ਫੈਸਟ – ਸੀਜ਼ਨ 6 ਦਾ ਦੂਜਾ ਦਿਨ ਸ਼ਾਨਦਾਰ ਢੰਗ ਨਾਲ ਮਨਾਇਆ
Publish Date: Wed, 19 Aug 2026 07:15 PM (IST)
Updated Date: Thu, 20 Aug 2026 04:03 AM (IST)
ਕੈਪਸ਼ਨ:ਵਾਈ.ਐਸ. ਸਕੂਲ ਵਿਖੇ ਮਨਾਏ ਲਿਟਰੇਰੀ ਆਰਟ ਫੈਸਟ ਦੀ ਤਸਵੀਰ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਈ.ਐਸ. ਸਕੂਲ ਬਰਨਾਲਾ ਵਿਖੇ ਖੇਤਰ ਦੇ ਸਭ ਤੋਂ ਵੱਡੇ ਲਿਟਰੇਰੀ ਆਰਟ ਫੈਸਟ–ਸੀਜ਼ਨ 6 ਦੇ ਦੂਜੇ ਦਿਨ ਸਾਹਿਤ, ਕਲਾ ਤੇ ਰਚਨਾਤਮਕਤਾ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਕਵਿਤਾਵਾਂ, ਪੇਸ਼ਕਾਰੀਆਂ ਤੇ ਵੱਖ-ਵੱਖ ਸਾਹਿਤਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਸ਼ੇਰਪੁਰ ਦੇ ਸਰਪੰਚ ਰਾਜਵਿੰਦਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਜੋਂ ਰਾਹੁਲ ਗਰਗ, ਨੈਨਸੀ ਗਰਗ, ਮਮਤਾ ਗਰਗ, ਕ੍ਰਿਸ਼ਨਾ ਗਰਗ ਤੇ ਸੀਮਾ ਗੋਇਲ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਮਹਿਮਾਨਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਆਤਮਵਿਸ਼ਵਾਸ ਦੀ ਭਰਪੂਰ ਸ਼ਲਾਘਾ ਕੀਤੀ। ਲਿਟਰੇਰੀ ਆਰਟ ਫੈਸਟ ਦੇ ਦੂਜੇ ਦਿਨ ਸਕੂਲ ਕੈਂਪਸ ’ਚ ਸਾਹਿਤ, ਭਾਸ਼ਾ, ਕਲਾ ਅਤੇ ਅਭਿਵਿਅਕਤੀ ਦਾ ਜੀਵੰਤ ਮਾਹੌਲ ਬਣਿਆ ਰਿਹਾ। ਵਾਈ.ਐੱਸ. ਸਕੂਲ ਬਰਨਾਲਾ ਦਾ ਲਿਟਰੇਰੀ ਆਰਟ ਫੈਸਟ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ, ਆਤਮਵਿਸ਼ਵਾਸ ਵਧਾਉਣ ਅਤੇ ਸਾਹਿਤ, ਭਾਸ਼ਾ ਤੇ ਕਲਾ ਪ੍ਰਤੀ ਰੁਚੀ ਵਿਕਸਿਤ ਕਰਨ ਲਈ ਇਕ ਮਜ਼ਬੂਤ ਮੰਚ ਪ੍ਰਦਾਨ ਕਰ ਰਿਹਾ ਹੈ।