ਵਪਾਰ ਮੰਡਲ ਨੇ ਆਜ਼ਾਦੀ ਦਿਹਾੜੇ ’ਤੇ ਛੇਵਾਂ ਖ਼ੂਨਦਾਨ ਕੈਂਪ ਲਾਇਆ ਵਪਾਰ ਮੰਡਲ ਵਲੋਂ ਆਜ਼ਾਦੀ ਦਿਹਾੜੇ ’ਤੇ ਛੇਵਾਂ ਖੂਨਦਾਨ ਕੈਂਪ ਲਗਾਇਆ
Publish Date: Wed, 19 Aug 2026 06:44 PM (IST)
Updated Date: Thu, 20 Aug 2026 04:01 AM (IST)
ਕੈਪਸ਼ਨ : ਵਪਾਰ ਮੰਡਲ ਭਦੌੜ ਵਲੋਂ ਲਗਾਏ ਖੂਨ ਦਾਨ ਕੈਂਪ ਦੌਰਾਨ ਹਾਜ਼ਰੀਨ। ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਵਪਾਰ ਮੰਡਲ ਭਦੌੜ ਵਲੋਂ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜੇ ’ਤੇ ਛੇਵਾਂ ਖੂਨ ਦਾਨ ਕੈਂਪ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਚਮਕੌਰ ਸਿੰਘ ਨੇ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਤੇ ਡਾ. ਸੰਜੀਵ ਕੁਮਾਰ ਐੱਸਪੀ ਮੈਡੀਕੋਜ ਨੇ ਕਿਹਾ ਕਿ ਆਜ਼ਾਦੀ ਦੇ 80ਵੇਂ ਦਿਹਾੜੇ ਦੀ ਖੁਸ਼ੀ ਉਪਰ ਵਪਾਰ ਮੰਡਲ ਵਲੋਂ ਖੂਨਦਾਨ ਕੈਂਪ ਲਗਾਉਣ ਬਹੁਤ ਵਧੀਆਂ ਉਪਰਾਲਾ ਹੈ, ਕਿਉਂਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਸਾਡੇ ਵਲੋਂ ਕੀਤਾ ਗਿਆ ਥੋੜ੍ਹਾ ਜਿਹਾ ਖ਼ੂਨਦਾਨ ਕਿਸੇ ਲੋੜਬੰਦ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ। ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਵੱਲੋਂ 35 ਯੂਨਿਟਾਂ ਪ੍ਰਾਪਤ ਕੀਤੀਆਂ ਗਈਆਂ ਤੇ ਬਲੱਡ ਦਾਨੀਆਂ ਦਾ ਵਪਾਰ ਮੰਡਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਨੀਟਾ, ਕੁਲਦੀਪ ਸਿੰਘ ਧਾਲੀਵਾਲ, ਵਪਾਰ ਮੰਡਲ ਦੇ ਪ੍ਰਧਾਨ ਗੁਰਦੀਪ ਦੀਪਾ, ਮਨਦੀਪ ਦੀਪੂ, ਇਕਬਾਲ ਸਿੰਘ, ਕੁਲਦੀਪ ਸਿੰਘ, ਬਿੱਟੂ ਸਿੰਘ, ਪਾਲਾ ਸਿੰਘ, ਡਾ: ਦੀਪਕ ਸਿੰਗਲਾ, ਇੰਸ: ਮਨਦੀਪ ਸਿੰਘ ਢੀਂਡਸਾ, ਪ੍ਰਧਾਨ ਨੀਤਨ ਸਿੰਗਲਾ, ਸੁਖਚਰਨ ਸਿੰਘ ਪੰਮਾ, ਦੀਪਕ ਬੋਨੀ ਸ਼ਰਮਾ, ਆਤਮਾ ਸਿੰਗਲਾ, ਮਨੋਜ ਕੁਮਾਰ, ਮਨਦੀਪ ਕੁਮਾਰ ਤੇ ਗੱਗੀ ਸ਼ਰਮਾ ਆਦਿ ਹਾਜ਼ਰ ਸਨ।