ਇਕ ਸਾਲ ’ਚ 2750 ਬੂਟੇ ਲਾ ਕੇ ਵਾਤਾਵਰਨ ਸੰਭਾਲ ’ਚ ਪਾਇਆ ਵੱਡਾ ਯੋਗਦਾਨ ਇੱਕ ਸਾਲ ’ਚ 2750 ਬੂਟੇ ਲਾ ਕੇ ਵਾਤਾਵਰਨ ਸੰਭਾਲ ’ਚ ਪਾਇਆ ਵੱਡਾ ਯੋਗਦਾਨ
Publish Date: Wed, 19 Aug 2026 06:01 PM (IST)
Updated Date: Thu, 20 Aug 2026 04:00 AM (IST)
* ਪਿੰਡਾ ਦੇ ਟੋਭੇ, ਤਪਾ-ਮਹਿਤਾ ਰੋਡ ਤੇ ਗੁਰਦੁਆਰਾ ਅੜੀਸਰ ਸਾਹਿਬ, ਧੌਲਾ ਸਮੇਤ ਵੱਖ-ਵੱਖ ਥਾਈਂ ਕੀਤੀ ਬੂਟਿਆਂ ਦੀ ਸੇਵਾ ਕੈਪਸ਼ਨ: ਰਾਜਵਿੰਦਰ ਸਿੰਘ ਰਾਜੂ ਮਹਿਤਾ ਨੂੰ ਸਨਮਾਨਿਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲੀ ਨੂੰ ਵਧਾਉਣ ਦੇ ਉਦੇਸ਼ ਨਾਲ ਰਾਜਵਿੰਦਰ ਸਿੰਘ ਰਾਜੂ ਮਹਿਤਾ ਡੀਸੀ ਦਫਤਰ ਬਰਨਾਲਾ ਵੱਲੋਂ ਇੱਕ ਸਾਲ ਦੌਰਾਨ 2750 ਬੂਟੇ ਲਾ ਕੇ ਅਤੇ ਵੰਡ ਕੇ ਸਮਾਜ ਨੂੰ ਕੁਦਰਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਇਸ ਤਹਿਤ ਪਿੰਡ ਦੇ ਟੋਭੇ ’ਤੇ 1000 ਬੂਟੇ, ਤਪਾ ਤੋਂ ਮਹਿਤਾ ਰੋਡ ’ਤੇ 700 ਬੂਟੇ ਅਤੇ ਗੁਰਦੁਆਰਾ ਅੜੀਸਰ ਸਾਹਿਬ ਧੌਲਾ ਵਿਖੇ 1000 ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਹਰ ਸਾਲ ਆਪਣੇ ਜਨਮ ਦਿਨ ਮੌਕੇ 50 ਬੂਟੇ ਲਗਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ। ਰਾਜੂ ਮਹਿਤਾ ਨੇ ਵਾਤਾਵਰਨ ਪ੍ਰਤੀ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਬੂਟੇ ਲਗਾਉਣ ਤੱਕ ਸੀਮਤ ਨਹੀਂ ਰੱਖਿਆ ਗਿਆ, ਸਗੋਂ ਹਰ ਵਿਅਕਤੀ ਨੂੰ ਆਪਣੇ ਘਰ ਅਤੇ ਖੇਤ ’ਚ ਘੱਟੋ-ਘੱਟ ਇੱਕ ਬੂਟਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮਕਸਦ ਨਾਲ ਲੋਕਾਂ ਨੂੰ ਬੂਟੇ ਵੰਡੇ ਗਏ ਤਾਂ ਜੋ ਆਉਣ ਵਾਲੇ ਸਮੇਂ ’ਚ ਹਰ ਪਾਸੇ ਹਰਿਆਲੀ ਨਜ਼ਰ ਆਵੇ। ਬੂਟੇ ਲਗਾਉਣ ਦੇ ਨਾਲ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਅਤੇ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖਦਿਆਂ 15 ਅਗਸਤ ਦੇ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਸਨਮਾਨਿਤ ਕਰਦਿਆਂ ਐਵਾਰਡ ਪ੍ਰਦਾਨ ਕੀਤਾ ਗਿਆ। ਲੁਧਿਆਣਾ ’ਚ 15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਮਾਜ ਸੇਵਾ ਅਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਯਸ਼ਪਾਲ ਸ਼ਰਮਾ ਬਰਨਾਲਾ ਸੁਪਰਡੈਂਟ ਡੀਸੀ ਆਫਿਸ ਲੁਧਿਆਣਾ ਵੀ ਹਾਜ਼ਰ ਸਨ।