
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਹੀਂ ਰੁਕ ਰਿਹਾ ਬਰਨਾਲਾ ਸ਼ਹਿਰ ’ਚ ਚੋਰੀਆਂ ਦਾ ਸਿਲਸਿਲਾ

ਰੇਸ਼ਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਸ਼ਹਿਰ ਬਰਨਾਲਾ ’ਚ ਲੰਘੀ ਰਾਤ ਸਦਰ ਬਾਜ਼ਾਰ ’ਚ ਛੱਤਾ ਖੂਹ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਦਾ ਰਾਤ ਚੋਰਾਂ ਵੱਲੋਂ ਲੱਖਾਂ ਰੁਪਏ ਚੋਰੀ ਕਰ ਲਏ ਗਏ। ਮਿਲੀ ਜਾਣਕਾਰੀ ਅਨੁਸਾਰ ਦੁਕਾਨਦਾਰ ਰਕੇਸ਼ ਕੁਮਾਰ ਨੇ ਦੱਸਿਆ ਕਿ ਪਿੰਕੀ ਮਾਰਕੀਟ ’ਚ ਉਨ੍ਹਾਂ ਦੀ ਰੁਲਦੂ ਰਾਮ ਵੇਦ ਪ੍ਰਕਾਸ਼ ਤੇ ਨਾਮ ਤੇ ਕਰਿਆਨੇ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ਉੱਪਰ ਮਿਸਤਰੀ ਲੱਗੇ ਹੋਏ ਸਨ ਜਿਸ ਕਰਕੇ ਸਾਡੇ ਵੱਲੋਂ ਸਾਡੀ ਦੁਕਾਨ ਦੇ ਸਾਹਮਣੇ ਖਾਲੀ ਪਈ ਦੁਕਾਨ ’ਚ ਕੁਝ ਸਮੇਂ ਲਈ ਆਪਣੀ ਦੁਕਾਨ ਚਲਾ ਰਹੇ ਹਾਂ। ਰੋਜ਼ਾਨਾ ਦੀ ਤਰ੍ਹਾਂ ਅਸੀਂ ਆਪਣੀ ਦੁਕਾਨ ਨੂੰ ਜਿੰਦਰਾ ਲਗਾ ਕੇ ਗਏ ਸੀ ਤੇ ਅੱਜ ਸਵੇਰੇ ਦੁਕਾਨ ਉੱਪਰ ਆਏ ਤਾਂ ਦੁਕਾਨ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਸਾਡੇ ਗੱਲੇ ’ਚ ਪਈ ਹੋਈ ਰਕਮ ਜੋ ਕਿ ਸਵਾ ਲੱਖ ਰੁਪਏ ਦੇ ਕਰੀਬ ਸੀ ਉਹ ਚੋਰੀ ਹੋ ਚੁੱਕੀ ਸੀ1 ਸਾਡੇ ਵੱਲੋਂ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਸਾਡੀ ਦੁਕਾਨ ਦੇ ਸਾਈਡ ਉੱਪਰ ਲੱਗੀ ਹੋਈ ਫਾਈਬਰ ਦੀ ਸੀਟ ਟੁੱਟੀ ਪਈ ਸੀ ਜਿੱਥੋਂ ਕਿ ਚੋਰ ਦੁਕਾਨ ਦੇ ਅੰਦਰ ਦਾਖਲ ਹੋਇਆ ਤੇ ਸਾਡੀ ਦੁਕਾਨ ਉੱਪਰ ਪਏ ਲੱਖਾਂ ਰੁਪਏ ਦੀ ਰਾਸ਼ੀ ਚੋਰੀ ਕਰਕੇ ਲੈ ਗਿਆ
ਸਾਡੇ ਵੱਲੋਂ ਤੁਰੰਤ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਸਿਟੀ ਵਨ ਦੇ ਇੰਚਾਰਜ ਮਨਜੀਤ ਸਿੰਘ ਸਾਡੇ ਕੋਲ ਆਏ ਅਤੇ ਸਾਡੇ ਬਿਆਨ ਲਿਖ ਕੇ ਲੈ ਗਏ ਹਨ।
ਇਸ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਸ਼ਹਿਰ ਦੀ ਦਾਣਾ ਮੰਡੀ ਰੋਡ ਉੱਪਰ ਇੱਕ ਰਾਤ ਵਿੱਚ ਹੀ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿੱਥੇ ਕਿ ਹਜ਼ਾਰਾਂ ਰੁਪਏ ਦੀ ਗਿਣਤੀ ’ਚ ਚੋਰੀ ਕੀਤੀ ਗਈ ਸੀ। ਜਿਸਨੂੰ ਲੈ ਕੇ ਬਰਨਾਲਾ ਸ਼ਹਿਰ ਵਾਸੀਆਂ ’ਚ ਬਹੁਤ ਹੀ ਸਹਿਮ ਦਾ ਮਾਹੌਲ ਹੈ ਤੇ ਸ਼ਹਿਰ ਵਾਸੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਪੁਲਿਸ ਪ੍ਰਸ਼ਾਸਨ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
-----
ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ- ਸਬ ਇੰਸਪੈਕਟਰ ਮਨਜੀਤ ਸਿੰਘ
ਇਸ ਦੌਰਾਨ ਸਬ ਇੰਸਪੈਕਟਰ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਦੁਕਾਨਦਾਰ ਵੱਲੋਂ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ ਸੀ ਤੇ ਸਾਡੇ ਵੱਲੋਂ ਮੌਕੇ ਉੱਪਰ ਜਾ ਕੇ ਦੁਕਾਨ ਦਾ ਮੁਆਇਨਾ ਕੀਤਾ ਗਿਆ ਤੇ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਸਾਡੇ ਵੱਲੋਂ ਸਪੈਸ਼ਲ ਟੀਮਾਂ ਬਣਾ ਕੇ ਇਸ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਗੁਆਂਢ ’ਚ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
----------
ਵਪਾਰੀਆਂ ਦੀ ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ -ਅਮਨਦੀਪ ਕਾਲਾ
ਇਸ ਮੌਕੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਅਮਨਦੀਪ ਕਾਲਾ ਨੇ ਕਿਹਾ ਕਿ ਬਰਨਾਲਾ ਸ਼ਹਿਰ ’ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇਸ ਮੌਕੇ ਉਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੁਕਾਨ ਸ਼ਹਿਰ ਦੇ ਸੰਘਣੀ ਆਬਾਦੀ ’ਚ ਸਥਿਤ ਹੈ ਤੇ ਇਹ ਮੁੱਖ ਮਾਰਗ ਹੈ ਜੇਕਰ ਇੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਨਹੀਂ ਹੈ ਤਾਂ ਸ਼ਹਿਰ ਦੇ ਹੋਰ ਇਲਾਕਿਆਂ ’ਚ ਸੁਰੱਖਿਆ ਕਿਵੇਂ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਬਰਨਾਲੇ ਦੇ ਐੱਸਐੱਸਪੀ ਨੂੰ ਮਿਲ ਕੇ ਸ਼ਹਿਰ ’ਚ ਪੁਲਿਸ ਦੀ ਗਸ਼ਤ ਵਧਾਉਣ ਲਈ ਕਹਿਣਗੇ।