
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਜੋਨ ਪੱਧਰੀ ਖੇਡਾਂ ਕਰਵਾਈਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਜ਼ੋਨ ਪੱਧਰੀ ਖੇਡਾਂ (ਅਗਸਤ 2026) ਕਰਵਾਈਆਂ ਗਈਆਂ। ਜਿਸ ’ਚ ਫੁੱਟਬਾਲ (ਅੰਡਰ 14,17,19) ਬੀਜੀਐੱਸ ਪਬਲਿਕ ਸਕੂਲ ਭਦੌੜ ਦੇ ਲੜਕਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ’ਚ ਲੜਕੇ (ਅੰਡਰ- 14 ) ਫੁੱਟਬਾਲ ਟੀਮ ਨੇ ਸਰਵੋਤਮ ਅਕੈਡਮੀ ਖੁੱਡੀ ਕਲਾਂ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਲੜਕੇ (ਅੰਡਰ- 17 )ਫੁੱਟਬਾਲ ਟੀਮ ਨੇ ਬੀ.ਵੀ.ਐਸ ਸਕੂਲ ਖੁੱਡੀ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੇ (ਅੰਡਰ- 19) ਫੁੱਟਬਾਲ ਟੀਮ ਨੇ ਗੌਰਮੈਂਟ ਸਕੂਲ (ਚੀਮਾ ਜੋਧਪੁਰ) ਦੀ ਟੀਮ ਨਾਲ ਮੈਚ ਖੇਡਿਆ ਤੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਰਦੋਸ਼ ਰਲਹੱਨ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ’ਚ ਮੋਹਰੀ ਰਹਿੰਦੇ ਹਨ ਉਥੇ ਹਰ ਸਾਲ ਖੇਡਾਂ ’ਚ ਵੀ ਮੱਲਾਂ ਮਾਰਦੇ ਹਨ ਤੇ ਨਾਲ ਹੀ ਉਨ੍ਹਾਂ ਨੇ ਜਿੱਤ ਦਾ ਸਿਹਰਾ ਸਪੋਰਟਸ ਵਿਭਾਗ ਸਿਰ ਬੰਨਿਆ ਤੇ ਵਿਦਿਆਰਥੀਆਂ ਦੀ ਕਰੜੀ ਮਿਹਨਤ ਤੇ ਅਨੁਸ਼ਾਸਨ ਦੀ ਪ੍ਰਸੰਸ਼ਾ ਕੀਤੀ। ਇਸ ਮੌਕੇ ਅਧਿਆਪਕ ਵਰਗ ਹਾਜ਼ਰ ਸੀ।