- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
16 ਨੂੰ ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਕੀਤੀ ਜਾਵੇਗੀ ਵਿਸ਼ਾਲ ਰੈਲੀ: ਆਗੂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅਧਿਆਪਕ ਫਰੰਟ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਅਧਿਆਪਕਾਂ ਵੱਲੋਂ ਇਕੱਤਰ ਹੋ ਕੇ ਮਾਨਯੋਗ ਜੀਏ ਟੂ ਡੀਸੀ ਬੇਅੰਤ ਸਿੰਘ ਸਿੱਧੂ ਰਾਹੀਂ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਮੈਡਮ ਗ਼ਜ਼ਲਪ੍ਰੀਤ ਕੌਰ ਤੇ ਬਲਕਾਰ ਸਿੰਘ ਮਘਾਣੀਆ ਨੇ ਦੱਸਿਆ ਕਿ ਵਿਭਾਗੀ /ਦਫ਼ਤਰੀ ਗਲਤੀਆਂ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ ਪਿਛਲੇ ਸਮੇਂ ਵਿੱਚ ਹੋਈਆਂ ਵੱਖ - ਵੱਖ ਭਰਤੀਆਂ ਦੀਆਂ ਸਿਲੈਕਸ਼ਨ ਸੂਚੀਆਂ ਦਫ਼ਤਰੀ /ਵਿਭਾਗੀ ਗਲਤੀਆਂ ਕਾਰਨ ਵੱਖ - ਵੱਖ ਅਧਾਰ ਬਣਾ ਕੇ ਰੀਕਾਸਟ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਲੰਮੇਂ ਸਮੇਂ ਤੋਂ ਆਪਣੇ - ਆਪਣੇ ਸਕੂਲਾਂ ‘ਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਿਲੈਕਸ਼ਨ ਜੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮੌਕੇ ਡੀ.ਟੀ.ਐੱਫ. ਜ਼ਿਲ੍ਹਾ ਪ੍ਰਧਾਨ ਰਾਜੀਵ ਬਰਨਾਲਾ, ਹੈੱਡਮਾਸਟਰ ਪ੍ਰਦੀਪ ਕੁਮਾਰ , ਅੰਮ੍ਰਿਤਪਾਲ ਕੋਟਦੁਨਾ ਤੇ ਵਰਿੰਦਰ ਕੁਮਾਰ ਨੇ ਮੰਗ ਕੀਤੀ ਕਿ ਟਰਮੀਨੇਸ਼ਨ ਸੰਬੰਧੀ ਭੇਜੇ ਸ਼ੋਕਾਜ ਨੋਟਿਸ ਤੁਰੰਤ ਵਾਪਿਸ ਲੈ ਕੇ ਇਨ੍ਹਾਂ ਅਧਿਆਪਕਾਂ ਦਾ ਭਵਿੱਖ ਪੂਰਨ ਰੂਪ ਵਿੱਚ ਸੁਰੱਖਿਅਤ ਕੀਤਾ ਜਾਵੇ। ਸਕੂਲਾਂ ‘ਚ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਨੂੰ ਦੇਖਦੇ ਹੋਏ, ਤੁਰੰਤ ਇਸ ਸੰਵੇਦਨਸ਼ੀਲ ਮਸਲੇ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਮੈਡਮ ਰਿੰਪੀ ਬਾਂਸਲ, ਇਕਬਾਲ ਸਿੰਘ ਲੁਧਿਆਣਾ ਅਦਿ ਅਧਿਆਪਕ ਸਾਥੀ ਸ਼ਾਮਿਲ ਸਨ।