- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਡਿਆਇਆ ਵਿਖੇ ਬਣਨ ਵਾਲਾ ਸੁਪਰ ਸਪੈਸਲਿਟੀ ਹਸਪਤਾਲ ਮੌਜੂਦਾ ਸਰਕਾਰ ਨੇ ਕੀਤਾ ਅੱਖੋ ਪਰੋਖੇ: ਕਾਲਾ ਢਿੱਲੋਂ

ਕਾਂਗਰਸ ਸਰਕਾਰ ਬਣਨ ’ਤੇ ਹੰਡਿਆਇਆ ’ਚ ਬਣਾਵਾਂਗੇ ਵੱਡਾ ਹਸਪਤਾਲ : ਵਿਧਾਇਕ ਢਿੱਲੋਂ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕਸਬਾ ਹੰਡਿਆਇਆ ਵਿਖੇ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਦੇਣ ਲਈ ਇੱਕ ਸੁਪਰ ਸਪੈਸਲਿਟੀ ਹਸਪਤਾਲ ਮੰਨਜੂਰ ਹੋਇਆ ਸੀ, ਪਰ ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਹ ਹਸਪਤਾਲ ਨੂੰ ਬਣਾਉਣ ਲਈ ਸਰਕਾਰ ਵਲੋਂ ਕੋਈ ਪਹਿਲ ਕਦਮੀ ਨਹੀਂ ਦਿਖਾਈ ਗਈ ਹੈ। ਜੋ ਸਰਕਾਰ ਦਾ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਜਦ ਕਾਂਗਰਸ ਦੀ ਸਰਕਾਰ ਸੱਤਾ ’ਚ ਆਵੇਗੀ ਤਾਂ ਇਹ ਵੱਡਾ ਹਸਪਤਾਲ ਬਣਾਇਆ ਜਾਵੇਗਾ। ਇਹ ਸਬਦ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਹਸਪਤਾਲ ਦੇ ਬਣਨ ਵਾਲੀ ਥਾਂ ਦਾ ਦੌਰਾ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਇਸ ਹਸਪਤਾਲ ਨੂੰ ਬਣਨ ਵਾਲੇ ਫ਼ਾਇਲ ਇਸ ਕਰਕੇ ਬੰਦ ਕਰ ਦਿੱਤੀ ਹੈ ਕਿ ਇੱਥੋ ਨੇੜੇ ਇੱਕ ਹਸਪਤਾਲ ਹੈ ਇਸ ਲਈ ਇਸ ਹਸਪਤਾਲ ਦੀ ਕੋਈ ਜਰੂਰਤ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਾ ਕੀ ਦੇਣੀਆਂ ਸਨ ਜਵੋਂ ਜੋ ਵੱਡਾ ਹਸਪਤਾਲਾਂ ਲਈ ਨੀਂਹ ਪੱਥਰ ਰੱਖੇ ਗਏ ਸਨ ਉਨ੍ਹਾਂ ’ਤੇ ਵੀ ਪਾਣੀ ਫੇਰਿਆ ਜਾ ਰਿਹਾ ਹੈ। ਉਨ੍ਹਾਂ ਵਲੋਂ ਇਸ ਹਸਪਤਾਲ ਨੂੰ ਬਣਾਉਣ ਦੀ ਮੰਗ ਪੰਜਾਬ ਵਿਧਾਨ ਸਭਾ ’ਚ ਵੀ ਉਠਾਈ ਗਈ ਸੀ ਤੇ ਜੋ ਪਿਛਲੇ ਦਿਨੀਂ ਮੁੱਖ ਮੰਤਰੀ ਵਲੋਂ ਪਿੰਡਾਂ ’ਚ ਦੌਰਾ ਕੀਤਾ ਗਿਆ ਹੈ, ਉੱਥੇ ਹੀ ਇਹ ਗੱਲ ਰੱਖਣੀ ਸੀ ਪਰ ਸਰਕਾਰ ਨੇ ਸਿਰਫ਼ ਆਪਣੀ ਹੀ ਪਾਰਟੀ ਦੇ ਵਰਕਰਾਂ ਨੂੰ ਬੁਲਾਇਆ ਤੇ ਹੋਰਨਾਂ ਦੀ ਐਂਟਰੀ ਨਹੀਂ ਹੋਣ ਦਿੱਤੀ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਵਲੋਂ ਸੋਸਲ ਮੀਡੀਆ ’ਤੇ ਹਸਪਤਾਲ ਬਣਾਉਣ ਸਬੰਧੀ ਮੁੱਦਾ ਉਠਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਲਟੀ ਸੁਪਰਸਪੈਸ਼ਲਿਟੀ ਹਸਪਤਾਲ ਬਣਨ ਦੇ ਨਾਲ ਲੋਕਾਂ ਨੂੰ ਬਹੁਤ ਵਧੀਆ ਸਿਹਤ ਸਹੂਲਤਾਂ ਮਿਲਣੀਆਂ ਸਨ ਤੇ ਜੋ ਸਿਵਲ ਹਸਪਤਾਲ ਪੁਰਾਣਾ ਹੈ ਉੱਥੇ ਹੀ ਸਮੱਸਿਆਵਾਂ ਦੀ ਘਾਟ ਹੈ ਤੇ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਮਰੀਜ਼ਾਂ ਨੂੰ ਲੈ ਕੇ ਜਾਣਾ ਵੀ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੱਤਾ ’ਚ ਆਵੇਗੀ ਤਾਂ ਉਹ ਹੰਡਿਆਇਆ ਵਿਖੇ ਇਸ ਹਸਪਤਾਲ ਨੂੰ ਜਰੂਰ ਬਣਵਾਉਣਗੇ।