- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੇ ਦਰ ’ਤੇ ਦਰੀਆਂ ਵਿਛਾਕੇ ਠੇਕੇਦਾਰਾਂ ਨੇ ਲਾਇਆ ਧਰਨਾ

- ਮਾਮਲਾ : ਕੰਮ ਕਰਕੇ ਪੈਸੇ ਨਾ ਮਿਲਣ ਦਾ,
ਠੇਕੇਦਾਰਾਂ ਨੇ ਸਾਰੇ ਸ਼ੁਰੂ ਕੰਮ ਕੀਤੇ ਬੰਦ
: ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਸੋਮਵਾਰ ਸਵੇਰੇ ਹੀ ਬਰਨਾਲਾ ਨਗਰ ਨਿਗਮ ਦੇ ਦਰ ’ਤੇ ਦਰੀਆਂ ਵਿਛਾਕੇ ਸਾਰੇ ਠੇਕੇਦਾਰਾਂ ਨੇ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਮੂਹ ਠੇਕੇਦਾਰਾਂ ਨੇ ਇਕ ਜਥੇਬੰਦੀ ਦੇ ਰੂਪ ’ਚ ਨਗਰ ਕੌਂਸਲ ਤੋਂ ਨਗਰ ਨਿਗਮ ਬਣੀ ਬਰਨਾਲਾ ਕਾਰਪੋਰੇਸ਼ਨ ਦੇ ਗੇਟ ’ਤੇ 10 ਵਜੇ ਦੇ ਕਰੀਬ ਆਪਣੇ ਕੀਤੇ ਹੋਏ ਵਿਕਾਸ ਕਾਰਜਾਂ ਦੇ ਕੰਮਾਂ ਤਹਿਤ ਨਗਰ ਕੌਂਸਲ ’ਚੋਂ ਵਰਕ ਆਡਰਾਂ ਦੇ ਟੈਂਡਰਾਂ ਤਹਿਤ ਮੁਕੰਮਲ ਕੀਤੇ ਆਪਣੀ ਜੇਬ ’ਚੋਂ ਠੇਕੇਦਾਰਾਂ ਵੱਲੋਂ ਕਰੋੜਾਂ ਰੁਪਏ ਦੀ ਅਦਾਇਗੀ ਨਾ ਹੋਣ ’ਤੇ ਸਬਰ ਦਾ ਪਿਆਲਾ ਆਖਿਰ ਟੁੱਟ ਗਿਆ। ਉਨ੍ਹਾਂ ਇਕ ਮੰਚ ’ਤੇ ਇਕੱਠੇ ਹੁੰਦਿਆਂ ਜਿਥੇ ਆਪਣੇ ਨਵੇਂ ਸ਼ੁਰੂ ਕੀਤੇ ਕੰਮਾਂ ਨੂੰ ਬੰਦ ਕਰ ਕੇ ਬਰਨਾਲਾ ਸ਼ਹਿਰ ’ਚ ਭੱਜ ਰਹੀ ਵਿਕਾਸ ਦੀ ਗੱਡੀ ਨੂੰ ਬ੍ਰੇਕ ਲਗਾ ਦਿੱਤੇ ਹਨ। ਉਥੇ ਹੀ ਆਪਣੀਆਂ ਪਿਛਲੇ ਬਕਾਏ ਲੈਣ ਲਈ ਦਰੀਆਂ ’ਤੇ ਬਿਠਾ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ਿ ਕੀਤੀ।
ਠੇਕੇਦਾਰ ਗੁਰਨੈਬ ਸਿੰਘ, ਠੇਕੇਦਾਰ ਬੰਟੀ ਬਰਨਾਲਾ, ਠੇਕੇਦਾਰ ਹਰਸ਼ ਮਿੱਤਲ, ਠੇਕੇਦਾਰ ਡਿੰਪਲ ਗਰਗ, ਠੇਕੇਦਾਰ ਜਸਪ੍ਰੀਤ ਸਿੰਘ ਕਾਲਾ ਧਨੌਲਾ, ਠੇਕੇਦਾਰ ਅਮਨਦੀਪ ਸਿੰਘ ਵਿੱਕੀ, ਠੇਕੇਦਾਰ ਸ਼ਿਵ ਕੁਮਾਰ ਲਵ, ਠੇਕੇਦਾਰ ਗੁਰਿੰਦਰ ਸਿੰਘ, ਠੇਕੇਦਾਰ ਪੰਕਜ ਸ਼ਰਮਾ, ਠੇਕੇਦਾਰ ਬਲਵਿੰਦਰ ਸਿੰਘ ਬਿੰਦਰ ਸੰਧੂ, ਠੇਕੇਦਾਰ ਦਿਨੇਸ਼ ਸਿੰਗਲਾ, ਠੇਕੇਦਾਰ ਖੁਸ਼ਹਾਲ ਸਿੰਘ, ਠੇਕੇਦਾਰ ਮਲਕੀਤ ਸਿੰਘ ਮੀਤਾ, ਠੇਕੇਦਾਰ ਬੀਰਬਲ ਦਾਸ, ਠੇਕੇਦਾਰ ਵਰਿੰਦਰ ਕੁਮਾਰ ਹੈਪੀ ਆਦਿ ਠੇਕੇਦਾਰਾਂ ਨੇ ਆਪਣੀ ਸਮੂਹ ਲੇਬਰ ਯੂਨੀਅਨ ਸਣੇ ਪੱਕੇ ਤੌਰ ’ਤੇ ਧਰਨਾ ਸ਼ੁਰੂ ਕੀਤਾ ਹੈ।
:ਬਾਕਸ ਨਿਊਜ:
ਨਗਰ ਨਿਗਮ ਵੱਲ ਠੇਕੇਦਾਰਾਂ ਦੀ ਕਰੋੜਾਂ ਦੀ ਅਦਾਇਗੀ
ਗੌਰ ਹੋਵੇ ਕਿ ਜੋ ਆਪਣੇ ਕੀਤੇ ਕੰਮਾਂ ਦੇ ਪੈਸੇ ਠੇਕੇਦਾਰ ਮੰਗ ਰਹੇ ਹਨ, ਉਹ ਨਗਰ ਨਿਗਮ ਬਣਨ ਤੋਂ ਨਗਰ ਕੌਂਸਲ ’ਚ ਕੀਤੇ ਹੋਏ ਵਿਕਾਸ ਕਾਰਜਾਂ ਦੇ ਤਹਿਤ ਕੀਤੇ ਕੰਮਾਂ ਦੇ ਹਨ। ਜਿਸ ਤਹਿਤ ਹਰ ਇਕ ਠੇਕੇਦਾਰ ਦੀ 20 ਲੱਖ ਤੋਂ ਲੈ ਕੇ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਹੈ, ਭਾਵ ਸਾਰੇ ਹੀ ਠੇਕੇਦਾਰਾਂ ਵੱਲ ਨਗਰ ਕੌਂਸਲ ਤੋਂ ਬਣੇ ਨਗਰ ਨਿਗਮ ਵੱਲ ਕਰੋੜਾਂ ਰੁਪਏ ਦਾ ਬਕਾਇਆ ਲੈਣ ਵਾਲਾ ਖੜ੍ਹਾ ਹੈ। ਜਿਸਨੂੰ ਉਹ ਲੈਣ ਲਈ ਹਰ ਹੀਲਾ ਵਸੀਲਾ ਵਰਤਣ ਤੋਂ ਬਾਅਦ ਨਗਰ ਨਿਗਮ ਦੇ ਦਰਾਂ ’ਤੇ ਦਰੀਆਂ ਵਿਛਾਕੇ ਆਪਣੇ ਜੇਬੋਂ ਖਰਚੇ ਲੱਖਾਂ ਰੁਪਏ ਵਸੂਲਣ ਲਈ ਸਬੰਧਤ ਵਿਭਾਗ ਤੇ ਸਰਕਾਰ ਖ਼ਿਲਾਫ਼ ਇਕਜੁੱਟ ਹੋ ਕੇ ਨਗਰ ਕੌਂਸਲ ਦੇ ਵਿਹੜੇ ਕੁੱਦੇ ਹਨ। ਠੇਕੇਦਾਰਾਂ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਉਹ ਆਪਣੀ ਵਸੂਲੀ ਲਈ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਣਗੇ।
:ਬਾਕਸ ਨਿਊਜ:
ਸ਼ਹਿਰ ਦੇ ਵਿਕਾਸ ਕਾਰਜ ਰੋਕ ਕੇ ਕੀਤਾ ਰੋਸ ਸ਼ੁਰੂ
ਧਰਨੇ ਦੌਰਾਨ ਠੇਕੇਦਾਰ ਅਮਨਦੀਪ ਸਿੰਘ ਵਿੱਕੀ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਦੇ ਕੀਤੇ ਕੰਮਾਂ ਦੇ ਪੈਸੇ ਨਹੀਂ ਮਿਲ ਰਹੇ। ਨਗਰ ਨਿਗਮ ਬਰਨਾਲਾ ਅਧੀਨ ਚੱਲ ਰਹੇ ਸਾਰੇ ਹੀ ਵਿਕਾਸ ਕਾਰਜ ਸੋਮਵਾਰ 23 ਫਰਵਰੀ ਤੋਂ ਰੋਕਕੇ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਠੇਕੇਦਾਰ ਗੁਰਨੈਬ ਸਿੰਘ ਸੰਧੂ ਨੇ ਦੱਸਿਆ ਕਿ 40 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਅੱਜ ਰੋਕ ਦਿੱਤੇ ਗਏ ਹਨ। ਠੇਕੇਦਾਰ ਸ਼ਿਵ ਕੁਮਾਰ ਲਵ ਨੇ ਦੱਸਿਆ ਕਿ ਉਹ ਆਪਣੇ ਪੈਸੇ ਵਸੂਲਣ ਲਈ ਕਾਰਜ ਸਾਧਕ ਅਫਸਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਸਾਰੇ ਅਧਿਕਾਰੀਆਂ ਦੇ ਹਾੜੇ ਕੱਢ ਚੁੱਕੇ ਹਨ, ਪਰ ਕਿਸੇ ਨੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ। ਠੇਕੇਦਾਰ ਬੰਟੀ, ਡਿੰਪਲ ਤੇ ਕਾਲਾ ਧਨੌਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਨਗਰ ਕੌਂਸਲ ਦੇ ਪੁਰਾਣੇ 31 ਵਾਰਡਾਂ ’ਚ ਹੋਏ ਟੈਂਡਰਾਂ ਤਹਿਤ ਪੁਰਾਣੀ ਕੰਮਾਂ ਦੀ ਰਕਮ ਨਾ ਮਿਲਣ ’ਤੇ ਨਵੇਂ ਕੰਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਠੇਕੇਦਾਰ ਬਿੰਦਰ ਸੰਧੂ, ਮਲਕੀਤ ਮੀਤਾ, ਬੀਰਬਲ ਤੇ ਹੈਪੀ ਨੇ ਦੱਸਿਆ ਕਿ ਸਾਰੇ ਠੇਕੇਦਾਰਾਂ ਦਾ ਵਫ਼ਦ 11 ਤਰੀਕ ਨੂੰ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ, ਜਿਨ੍ਹਾਂ ਨੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਕਮ ਦਿਵਾਉਣ ਦਾ ਭਰੋਸਾ ਦਿੱਤਾ ਸੀ। ਪਰ ਮੀਟਿੰਗ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਹੀ ਕੈਂਸਲ ਕਰ ਦਿੱਤੀ ਗਈ।
:ਬਾਕਸ ਨਿਊਜ:
ਪੈਸਿਆਂ ਦੀ ਦੇਣਦਾਰੀ ਤੇ ਲੇਬਰ ਤੋਂ ਤੰਗ ਠੇਕੇਦਾਰ
ਠੇਕੇਦਾਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਜਿਥੇ ਬਜਾਰ ਤੇ ਹੋਰ ਕੰਪਨੀਆਂ ਤੋਂ ਖਰੀਦੇ ਸਮਾਨ ਦੀ ਦੇਣਦਾਰੀ ਨਾ ਦੇਣ ਕਾਰਣ ਉਨ੍ਹਾਂ ਨੂੰ ਨਿੱਤ ਦਿਨ ਬੇਇੱਜਤ ਹੋਣਾ ਪੈ ਰਿਹਾ ਹੈ, ਉਥੇ ਹੀ ਉਨ੍ਹਾਂ ਨਾਲ ਕੰਮ ਕਰਦੇ ਸੈਂਕੜੇ ਲੇਬਰ ਦੇ ਲੋਕ ਵੀ ਆਪਣੇ ਘਰ ਦਾ ਚੁੱਲ੍ਹਾ ਚਲਾਉਣ ਲਈ ਉਨ੍ਹਾਂ ਤੋਂ ਰੋਜਾਨਾ ਪੈਸਿਆਂ ਦੀ ਮੰਗ ਕਰਦੇ ਹਨ, ਪਰ ਸਰਕਾਰ ਜਾਂ ਸਬੰਧਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਵੱਲ ਉਕਾ ਹੀ ਧਿਆਨ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਉਹ ਠੇਕੇਦਾਰਾਂ ਦੇ ਬਕਾਏ ਰਕਮ ਜਲਦੀ ਰਿਲੀਜ ਕਰਨ ਤਾਂ ਜੋ ਉਹ ਲੋਕਾਂ ਤੇ ਲੇਬਰ ਦੀ ਦੇਣਦਾਰੀ ਮੁਕੰਮਲ ਕਰਕੇ ਖੁਦ ਸੁੱਖ ਦਾ ਸਾਹ ਲੈਣ। ਉਨ੍ਹਾਂ ਦੱਸਿਆ ਕਿ ਪੈਸਿਆਂ ਦੀ ਦੇਣਦਾਰੀ ਤੇ ਕੰਮ ਕਰਨ ਵਾਲੀ ਲੇਬਰ ਤੋਂ ਡਾਹਢੇ ਤੰਗ ਪਰੇਸ਼ਾਨ ਹਨ।
:ਬਾਕਸ ਨਿਊਜ:
- ਜਲਦੀ ਹੋਵੇਗੀ ਠੇਕੇਦਾਰਾਂ ਦੀ ਅਦਾਇਗੀ : ਮੀਤ ਹੇਅਰ
ਜਦ ਇਸ ਮਾਮਲੇ ਸਬੰਧੀ ਮੈਂਬਰ ਪਾਰਲੀਮੈਂਟ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਨਗਰ ਨਿਗਮ ਬਣਾਉਣ ’ਤੇ ਕੁੱਝ ਦਿਨਾਂ ਤੱਕ ਸਾਰੇ ਅਧਿਕਾਰੀ ਆਪਣਾ ਕਾਰਜਕਾਲ ਸੰਭਾਲ ਲੈਣਗੇ। ਉਨ੍ਹਾਂ ਵਲੋਂ ਨਗਰ ਨਿਗਮ ’ਚ ਅਹੁਦਾ ਸੰਭਾਲਦਿਆਂ ਹੀ ਪਹਿਲ ਦੇ ਅਧਾਰ ’ਤੇ ਬਰਨਾਲਾ ਦੇ ਸਮੁੱਚੇ ਠੇਕੇਦਾਰਾਂ ਦੀ ਅਦਾਇਗੀ ਜਲਦੀ ਰੀਲੀਜ਼ ਕਰ ਦਿੱਤੀ ਜਾਵੇਗੀ। ਬਰਨਾਲਾ ਸਹਿਰ ਦੇ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾ ਦੱਸਿਆ ਕਿ ਅੱਜ ਸ਼ਾਮ ਨੂੰ ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ ਹੈ ਤੇ ਜਲਦ ਹੀ ਇਸ ਹੱਲ ਕੱਢਦਿਆਂ ਠੇਕੇਦਾਰਾਂ ਨੂੰ ਜਲਦੀ ਅਦਾਇਗੀ ਦੇਣ ਦਾ ਪੂਰਨ ਭਰੋਸਾ ਦਿੱਤਾ ਜਾਵੇਗਾ।