- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਦਾ ਤਿੱਖਾ ਪ੍ਰਦਰਸ਼ਨ, ਸੀਐਮ ਭਗਵੰਤ ਮਾਨ ਦੇ ਅਸਤੀਫੇ ਦੀ ਗੂੰਜ

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ
ਸੰਗਰੂਰ : ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਨਾ ਸਿਰਫ਼ ਮੁੱਖ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ, ਸਗੋਂ 1 ਮਈ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਾਪਰੀ ਇੱਕ ਕਥਿਤ ਘਟਨਾ ਨੂੰ ਲੈ ਕੇ ਗੰਭੀਰ ਦੋਸ਼ ਵੀ ਲਾਏ। ਇਹ ਮਾਮਲਾ ਹੁਣ ਸਿਰਫ਼ ਰਾਜਨੀਤਿਕ ਟਕਰਾਅ ਨਹੀਂ ਰਹਿ ਗਿਆ, ਬਲਕਿ ਇਸ ਨੇ ਵਿਧਾਨ ਸਭਾ ਦੀ ਮਰਿਆਦਾ, ਸਰਕਾਰੀ ਆਚਰਣ ਅਤੇ ਲੋਕਤੰਤਰਕ ਮੁੱਲਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੁੱਧਵਾਰ ਸਵੇਰੇ ਕਾਂਗਰਸ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਜਗਦੇਵ ਗਾਗਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਵਰਤਾਰਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਸ ਦੀ ਕੜੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਮੰਗ ਪੱਤਰ ਵਿੱਚ ਦਰਸਾਇਆ ਗਿਆ ਕਿ ਮੁੱਖ ਮੰਤਰੀ ਦੀਆਂ ਕੁਝ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਉਹ ਨਸ਼ੇ ਦੇ ਭਾਰੀ ਅਸਰ ਹੇਠ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਜਾਂਚ ਹੁੰਦੀ, ਤਾਂ ਸੱਚਾਈ ਸਾਹਮਣੇ ਆ ਸਕਦੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਇਸ ਮਾਮਲੇ ’ਤੇ ਪਿੱਛੇ ਨਹੀਂ ਹਟੇਗੀ ਅਤੇ ਇਨਸਾਫ਼ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਬਿੰਦਰ ਬਾਂਸਲ, ਸਤਨਾਮ ਸੱਤਾ, ਰੌਕੀ ਬਾਂਸਲ ਬਲਾਕ ਪ੍ਰਧਾਨ ਸੰਗਰੂਰ, ਹਰਭਜਨ ਸਿੱਧੂ ਬਲਾਕ ਪ੍ਰਧਾਨ ਹਲਕਾ ਦਿੜ੍ਹਬਾ, ਜਗਸੀਰ ਸਿੰਘ ਖਨਾਲ ਕਲਾਂ ਬਲਾਕ ਪ੍ਰਧਾਨ ਦਿੜ੍ਹਬਾ-1, ਲਖਬੀਰ ਬਮਾਲ਼ ਤੇ ਸਤੀਸ਼ ਕੁਮਾਰ, ਬਲਾਕ ਪ੍ਰਧਾਨ ਧੂਰੀ, ਮਨਪ੍ਰੀਤ ਮਨੀ ਬਲਾਕ ਪ੍ਰਧਾਨ ਸੁਨਾਮ, ਰਾਜਿੰਦਰ ਦੀਪਾ ਸੁਨਾਮ, ਦੁਰਲੱਭ ਸਿੱਧੂ ਲਹਿਰਾ, ਹਰਪਾਲ ਸੋਨੂ, ਰਵੀ ਚਾਵਲਾ, ਸ਼ਕਤੀਜੀਤ, ਮਲਕੀਤ ਤੋਲਾਵਾਲ, ਅਵਤਾਰ ਤਾਰੀ, ਬੋਧ ਰਾਜ ਲੌਂਗੋਵਾਲ, ਵਿਨੋਦ ਕੁਮਾਰ, ਭਾਰਤ ਗਰਗ ਸੁਨਾਮੀ ਓਐੱਸਡੀ ਵਿਜੈ ਇੰਦਰ ਸਿੰਗਲਾ, ਹਰੀ ਸਿੰਘ ਫੱਗੂਵਾਲਾ, ਸੁਖਵਿੰਦਰ ਸਿੰਘ ਸੱਤੂ ਬਡਰੁੱਖਾਂ, ਜੀਵਨ ਸਿੰਘ ਸਰਪੰਚ, ਗੁਰਧਿਆਨ ਝਨੇੜੀ, ਸਰਪੰਚ ਮਨਜੀਤ ਭਿੰਡਰ, ਮਿੱਠੂ ਲੱਡਾ, ਜਸਵੀਰ ਕੌਰ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ, ਓਂਕਾਰ, ਸੁਖਪਾਲ ਭੰਮਾ ਬੱਦੀ, ਜਸਵਿੰਦਰ ਜੱਸੀ ਓਬੀਸੀ ਵਿਭਾਗ, ਚਮਕੌਰ ਜੱਸੀ, ਦਰਸ਼ਨ ਕਾਂਗੜਾ, ਐਡਵੋਕੇਟ ਤਿਰਲੋਕ ਭੰਗੂ, ਅੰਮ੍ਰਿਤ ਬਰਾੜ, ਨਵੀਨ ਬੱਗਾ ਦਫ਼ਤਰ ਇੰਚਾਰਜ, ਰਾਕੇਸ਼ ਕਾਲੀ, ਭੁਪਿੰਦਰ ਗਾਗਾ ਹਾਜ਼ਰ ਸਨ।