- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਗਟ ਸਿੰਘ ਦੇ ਸੂਬਾ ਕਾਂਗਰਸ ਪ੍ਰਧਾਨ ਬਣਨ ਤੇ ਕਾਂਗਰਸੀਆਂ ਨੇ ਵੰਡੇ ਲੱਡੂ

ਪ੍ਰਗਟ ਸਿੰਘ ਇੱਕ ਸਾਫ ਸੁਥਰੀ ਛਵੀ ਵਾਲਾ ਧੜੱਲੇਦਾਰ ਆਗੂ - ਐਮਡੀ ਸਵਰਨਜੀਤ
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਅਮਰਗੜ੍ਹ : ਕਾਂਗਰਸ ਹਾਈ ਕਮਾਨ ਵੱਲੋਂ ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਏ ਜਾਣ 'ਤੇ ਅਮਰਗੜ੍ਹ ਦੇ ਕਾਂਗਰਸੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਦਸਮੇਸ਼ ਲੈਂਡ ਫੋਰਸ ਅੱਗੇ ਇਕੱਠੇ ਹੋ ਸਵਰਨਜੀਤ ਸਿੰਘ ਪਨੇਸਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ, ਸਹਿਰੀ ਪ੍ਰਧਾਨ ਡਾ. ਮਹਿੰਦਰ ਸਿੰਘ ਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ ਨੇ ਕਿਹਾ ਕਿ ਪ੍ਰਗਟ ਸਿੰਘ ਇੱਕ ਸਾਫ ਸੁਥਰੀ ਛਵੀ ਵਾਲਾ ਧੜੱਲੇਦਾਰ ਆਗੂ ਹੋਣ ਦੇ ਨਾਲ-ਨਾਲ ਇਕ ਵਧੀਆ ਇਨਸਾਨ ਵੀ ਹੈ, ਜਿਸ ਨੂੰ ਸਾਰਿਆਂ ਨੂੰ ਜੋੜ ਕੇ ਰੱਖਣ ਦਾ ਬਲ ਭਲੀ-ਭਾਂਤ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ਨਾਲ ਕਾਂਗਰਸ ਵਿੱਚ ਸਾਰੇ ਆਗੂ ਇਕੱਠੇ ਹੋ ਕੇ ਚੱਲਣਗੇ ਅਤੇ ਹੁਣ 2027 ’ਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨੀ ਲਗਭਗ ਤੈਅ ਹੋ ਚੁੱਕੀ ਹੈ।
ਇਸ ਮੌਕੇ ਸਾਬਕਾ ਸਰਪੰਚ ਦੁਵਾਰਕਾ ਦਾਸ ਭੋਲਾ, ਮਾਸਟਰ ਸੇਰ ਸਿੰਘ, ਜੱਸੀ ਬੋੜਹਾਈ, ਯੂਥ ਆਗੂ ਚੀਨੂ ਕੌਂਸਲ, ਕੇਵਲ ਸਿੰਘ ਬਾਠਾਂ ,ਗੁਰਵਿੰਦਰ ਸਿੰਘ ਮਠਾੜੂ,ਵਿਨੋਦ ਕੁਮਾਰ ਤੇ ਕਿਰਪਾਲ ਸਿੰਘ ਮੰਨਵੀ ਹਾਜ਼ਰ ਸਨ।