ਭਵਾਨੀਗੜ੍ਹ ’ਚ ਕਾਂਗਰਸ ਨੂੰ ਮਿਲੀ ਵੱਡੀ ਸਿਆਸੀ ਮਜ਼ਬੂਤੀ ਭਵਾਨੀਗੜ੍ਹ ’ਚ ਕਾਂਗਰਸ ਨੂੰ ਮਿਲੀ ਵੱਡੀ ਸਿਆਸੀ ਮਜ਼ਬੂਤੀ
Publish Date: Sat, 12 Sep 2026 03:40 PM (IST)
Updated Date: Sun, 13 Sep 2026 04:02 AM (IST)
‘ਆਪ’ ਅਤੇ ਭਾਜਪਾ ਆਗੂ ਵਰਕਰਾਂ ਸਮੇਤ ਕਾਂਗਰਸ ’ਚ ਸ਼ਾਮਿਲ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦੋਂ ਪਿੰਡ ਮੁਨਸ਼ੀਵਾਲਾ ਅਤੇ ਭਵਾਨੀਗੜ੍ਹ ਵਿਖੇ ਹੋਏ ਦੋ ਵੱਖ-ਵੱਖ ਸਮਾਗਮਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਨਾਲ ਜੁੜੇ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਦਾ ਪੱਲਾ ਫੜਿਆ। ਸ਼ਮੂਲੀਅਤਾਂ ਸੀਨੀਅਰ ਕਾਂਗਰਸੀ ਆਗੂ, ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਹੋਈਆਂ। ਪਿੰਡ ਮੁਨਸ਼ੀਵਾਲਾ ਵਿਖੇ ਹੋਏ ਸਮਾਗਮ ਦੌਰਾਨ ‘ਆਪ’ ਨਾਲ ਸਬੰਧਤ ਮਹਿਲਾ ਆਗੂ ਕੁਲਵਿੰਦਰ ਕੌਰ ਤੋਂ ਇਲਾਵਾ ਹਰਜੀਤ ਕੌਰ, ਪਿਆਰ ਕੌਰ, ਸੁਖਪਾਲ ਕੌਰ ਅਤੇ ਅਮਰਜੀਤ ਸਿੰਘ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਰਾਮ ਭਰਾਜ, ਪੱਪੂ ਚੰਨੋ, ਰਣਜੀਤ ਕੌਰ ਬਦੇਸ਼ਾ, ਬਲਵਿੰਦਰ ਖਹਿਰਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਦੀਪ ਮੁਨਸ਼ੀਵਾਲਾ ਅਤੇ ਕੁਲਵਿੰਦਰ ਮਾਰੂਤੀ ਸਮੇਤ ਹੋਰ ਕਾਂਗਰਸੀ ਆਗੂ ਮੌਜੂਦ ਸਨ। ਇਸ ਤੋਂ ਬਾਅਦ ਭਵਾਨੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਵਾਰਡ ਨੰਬਰ 9 ਤੋਂ ਭਾਜਪਾ ਦੀ ਉਮੀਦਵਾਰ ਰਹੀ ਆਰਤੀ ਰਾਣੀ ਸਮੇਤ ਬਲਵਿੰਦਰ ਕੌਰ, ਮਨਜੀਤ ਕੌਰ, ਹਰਦੀਪ ਕੌਰ, ਇੰਦਰਜੀਤ ਕੌਰ, ਕਮਲਾ ਦੇਵੀ, ਜਸਨੀਤ ਕੌਰ, ਗੀਤਾ ਰਾਣੀ, ਕਰਮਜੀਤ ਕੌਰ, ਸ਼ਿੰਦਰ ਰਾਣੀ, ਮਨਪ੍ਰੀਤ ਕੌਰ, ਲਾਭ ਕੌਰ, ਸ਼ਮਸ਼ੇਰ ਸਿੰਘ, ਸੁਖਵਿੰਦਰ ਕੌਰ, ਕ੍ਰਿਸ਼ਨ ਸਿੰਘ, ਜਤਿੰਦਰ ਸਿੰਘ ਅਤੇ ਜਸਪਾਲ ਕੌਰ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਿਛੋਕੜ ਵਾਲੇ ਲੋਕਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਪਾਰਟੀ ਦੀ ਲੋਕ-ਪੱਖੀ ਅਤੇ ਸਮਾਵੇਸ਼ੀ ਸੋਚ ਵਿੱਚ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਸੰਗਰੂਰ ਦੇ ਵਿਕਾਸ ਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੀਆਂ ਦੋਵੇਂ ਸ਼ਮੂਲੀਅਤਾਂ ਨਾਲ ਭਵਾਨੀਗੜ੍ਹ ਵਿੱਚ ਕਾਂਗਰਸ ਦੀ ਜਥੇਬੰਦਕ ਤਾਕਤ ਹੋਰ ਮਜ਼ਬੂਤ ਹੋਈ ਹੈ। ਪਾਰਟੀ ਲੋਕਾਂ ਦੇ ਹੱਕਾਂ, ਵਿਕਾਸ ਅਤੇ ਬਿਹਤਰ ਭਵਿੱਖ ਲਈ ਆਪਣੀ ਲੜਾਈ ਹੋਰ ਮਜ਼ਬੂਤੀ ਨਾਲ ਜਾਰੀ ਰੱਖੇਗੀ। ਇਸ ਮੌਕੇ ਰਣਜੀਤ ਤੂਰ, ਆਂਚਲ ਗਰਗ, ਬਲਕਾਰ ਸਿੰਘ ਐੱਮਸੀ, ਹਰਪ੍ਰੀਤ ਬਾਜਵਾ ਐੱਮਸੀ, ਅਮਰਪਾਲ ਤੂਰ ਐੱਮਸੀ, ਮੰਗਤ ਸ਼ਰਮਾ, ਕਰਮਜੀਤ ਕੌਰ, ਬਿੱਟੂ ਖ਼ਾਨ ਅਤੇ ਜਗਤਾਰ ਨਮਾਦਾ ਹਾਜ਼ਰ ਸਨ।