- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਸਾਈਕਲ ਮਾਰਚ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕੋਈ ਫਾਇਦਾ ਨਹੀਂ ਕਰ ਰਿਹਾ। ਕਾਂਗਰਸ ਪਾਰਟੀ ਦੇ ਰਾਜ ਸਮੇਂ ਉਹਨਾਂ ਵੱਲੋਂ ਲੋਕਾਂ ਦੀ ਭਲਾਈ ਲਈ ਜਾਂ ਪੰਜਾਬ ਦੇ ਸਰਬ ਪੱਖੀ ਵਿਕਾਸ ਲਈ ਕੋਈ ਉਚੇਚਾ ਕੰਮ ਨਹੀਂ ਕੀਤਾ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੱਢੇ ਜਾ ਰਹੇ ਸਾਈਕਲ ਮਾਰਚ ਨੂੰ ਇੱਕ ਫਲਾਪ ਸ਼ੋਅ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਸਾਈਕਲ ਮਾਰਚ ਕੱਢ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਇਹਨਾਂ ਪਿਛਲੇ ਸਾਲਾਂ ਵਿੱਚ ਕੀਤੇ ਗਏ ਪੰਜਾਬ ਉੱਤੇ ਰਾਜ ਸਮੇਂ ਲੋਕਾਂ ਨੂੰ ਕਿਵੇਂ ਲੁੱਟਿਆ ਤੇ ਕੁੱਟਿਆ ਹੈ। ਉਹ ਦਿੜ੍ਹਬਾ ਵਿਖੇ ਪੱਤਰਕਾਰਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੱਢੇ ਜਾ ਰਹੇ ਸਾਈਕਲ ਮਾਰਚ ਦੇ ਸਵਾਲ ਉੱਤੇ ਟਿੱਪਣੀ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਾਈਕਲ ਮਾਰਚ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕੋਈ ਫਾਇਦਾ ਨਹੀਂ ਕਰ ਰਿਹਾ। ਕਾਂਗਰਸ ਪਾਰਟੀ ਦੇ ਰਾਜ ਸਮੇਂ ਉਹਨਾਂ ਵੱਲੋਂ ਲੋਕਾਂ ਦੀ ਭਲਾਈ ਲਈ ਜਾਂ ਪੰਜਾਬ ਦੇ ਸਰਬ ਪੱਖੀ ਵਿਕਾਸ ਲਈ ਕੋਈ ਉਚੇਚਾ ਕੰਮ ਨਹੀਂ ਕੀਤਾ। ਲੋਕ ਕੰਮਾਂ ਨੂੰ ਵੋਟ ਪਾਉਂਦੇ ਹਨ ਲੀਡਰਾਂ ਦੇ ਡਰਾਮੇਬਾਜ਼ੀਆਂ ਹੁਣ ਲੋਕਾਂ ਦੇ ਕੰਮ ਨਹੀਂ ਆਉਣਗੀਆਂ। ਜੇਕਰ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ ਦੇ ਵਿੱਚ 19 ਹਜਾਰ ਕਰੋੜ ਰੁਪਿਆ ਵਿਕਾਸ ਕਾਰਜਾਂ ਤੇ ਖਰਚ ਕੀਤਾ ਸੀ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹੁਣ ਤੱਕ 55 ਹਜਾਰ ਕਰੋੜ ਰੁਪਿਆ ਖਰਚ ਕੀਤਾ ਜਾ ਚੁੱਕਿਆ ਹੈ। ਇਸ ਦਾ ਮਤਲਬ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ ਨਾ ਕਿ ਲੱਛੇਦਾਰ ਨਾਅਰੇਬਾਜ਼ੀ। ਕਾਂਗਰਸ ਪਾਰਟੀ ਦੇ ਮੁਢਲੇ ਲੀਡਰ ਪਹਿਲਾਂ ਇੱਕ ਹੋ ਕੇ ਇੱਕ ਸੁਰ ਦੇ ਵਿੱਚ ਲੋਕਾਂ ਦੀ ਭਲਾਈ ਲਈ ਕੋਈ ਫੈਸਲਾ ਲੈਣ ਫਿਰ ਪੰਜਾਬ ਬਾਰੇ ਕੋਈ ਗੱਲ ਕਰਨ।
ਇੱਕ ਅਨਾਰਸ ਬਿਮਾਰ ਵਾਲੀ ਇਹ ਵਾਲੀ ਇਹ ਪਾਰਟੀ ਲੋਕਾਂ ਦੀ ਕੀ ਭਲਾਈ ਕਰੂ ਇਹ ਹਮੇਸ਼ਾ ਹੀ ਕੁਰਸੀ ਦੀ ਲੜਾਈ ਲਈ ਲੜ ਰਹੇ ਹਨ। ਅਕਾਲੀ ਭਾਜਪਾ ਦੇ ਹੋ ਰਹੇ ਗੱਠਜੋੜ ਬਾਰੇ ਵਿੱਤ ਮੰਤਰੀ ਚੀਮਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕੁਛ ਵੀ ਕਰ ਲੈਣ ਪਰ ਪੰਜਾਬ ਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਇੱਕ ਪਾਰਟੀ ਚਿੱਟੇ ਦਾ ਵਪਾਰ ਕਰਨ ਵਾਲੀ ਹੈ ਅਤੇ ਦੂਜੀ ਪਾਰਟੀ 700 ਕਿਸਾਨਾਂ ਦੇ ਮੌਤ ਦੀ ਜਿੰਮੇਵਾਰ ਹੈ।