
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਰੀਬਾਂ ਦੇ ਮਸੀਹਾ ਸਨ ਕਾਮਰੇਡ ਭਗਵਾਨ ਸਿੰਘ: ਖੇੜੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸੀਪੀਆਈ (ਐਮ) ਦੇ ਸਾਬਕਾ ਤਹਿਸੀਲ ਸਕੱਤਰ ਕਾਮਰੇਡ ਭਗਵਾਨ ਸਿੰਘ ਨਮਿੱਤ ਸਹਿਜ਼ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਮੂਣਕ ਨੇੜਲੇ ਪਿੰਡ ਗੁਰਦੁਆਰਾ ਸਾਹਿਬ ਹਮੀਰਗੜ੍ਹ ਵਿਖੇ ਪਾਏ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਲਾਕੇ ਦੇ ਪੰਚ, ਸਰਪੰਚ ,ਸਨੇਹੀ, ਰਿਸ਼ਤੇਦਾਰ, ਮਿੱਤਰ, ਪਤਵੰਤੇ, ਪੱਤਰਕਾਰ, ਬੁੱਧੀਜੀਵੀ ਆਦਿ ਸ਼ਾਮਿਲ ਹੋਏ। ਇਸ ਸਮੇਂ ਸੀਪੀਆਈ (ਐੱਮ) ਦੇ ਜ਼ਿਲ੍ਹਾ ਸੈਕਟਰੀ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ, ਕਿ ਕਾਮਰੇਡ ਭਗਵਾਨ ਸਿੰਘ ਹਮੇਸ਼ਾ ਹੀ ਗਰੀਬ, ਮਜ਼ਦੂਰ ਤੇ ਕਿਸਾਨ ਵਰਗ ਦੀ ਆਵਾਜ਼ ਬੁਲੰਦ ਕਰਦੇ ਰਹੇ। ਉਹ ਬਹੁਤ ਹੀ ਨਰਮ ਸੁਭਾਅ ਅਤੇ ਮਿਲਣਸਾਰ ਸਖਸ਼ੀਅਤ ਦੇ ਮਾਲਕ ਤੇ ਗਰੀਬਾਂ ਦੇ ਮਸੀਹਾ ਸਨ। ਇਸ ਸਮੇਂ ਸਟੇਜ ਦੀ ਭੂਮਿਕਾ ਕਾਮਰੇਡ ਸੁਰਿੰਦਰ ਗਰਗ ਮੂਨਕ ਨੇ ਨਿਭਾਈ। ਇਨ੍ਹਾਂ ਤੋਂ ਇਲਾਵਾ ਕਾਮਰੇਡ ਭਰਪੂਰ ਸਿੰਘ ਦੁੱਗਾਂ, ਕਿਸਾਨ ਆਗੂ, ਕਾਮਰੇਡ ਹਰਬੰਸ ਨਮੋਲ ਜਿਲਾ ਕਮੇਟੀ ਮੈਂਬਰ, ਜੀਤ ਸਿੰਘ ਘਰਾਚੋਂ ਜਿਲਾ ਸੈਕਟਰੀ ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਕਾਮਰੇਡ ਸ਼ਿੰਗਾਰਾ ਸਿੰਘ ਬਲਿਆਲ ਜਿਲਾ ਪ੍ਰਧਾਨ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਅਤੇ ਕਾਮਰੇਡ ਮਹਿੰਦਰ ਸਿੰਘ ਮੂਨਕ ਮੌਜੂਦ ਰਹੇ। ਇਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸਬ ਇੰਸਪੈਕਟਰ ਪੁਲਿਸ ਬਲਕਾਰ ਸਿੰਘ ਨੇ ਆਈ ਸੰਗਤ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ।