- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਿਊਟਰ ਅਧਿਆਪਕਾਂ ਨੇ ਉ਼ਡਾਏ ਸਰਕਾਰ ਦੇ ਲਾਰਿਆਂ ਦੇ ਗੁਬਾਰੇ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਸਥਾਨਕ ਡੀਸੀ ਦਫਤਰ ਦੇ ਗੇਟ ਅੱਗੇ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਪੱਕੇ ਮੋਰਚੇ ਦੇ ਪੰਜਵੇ ਦਿਨ ਵੀਰਵਾਰ ਨੂੰ ਕਪੂਰਥਲਾ ਦੇ ਕੰਪਿਊਟਰ ਅਧਿਆਪਕਾਂ ਨੇ ਸੂਬਾ ਕਮੇਟੀ ਮੈਂਬਰ ਪਵਨ ਸੋਹਲ ਅਤੇ ਤਲਵਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਦਿੱਤੇ ਜਾ ਰਹੇ ਝੂਠੇ ਲਾਰਿਆਂ ਦੇ ਗੁਬਾਰੇ ਹਵਾ ਵਿੱਚ ਉਡਾ ਕੇ ਆਪਣਾ ਰੋਸ ਜਾਹਰ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜਦੋ ਤੱਕ ਉਨ੍ਹਾਂ ਤੇ ਛੇਵਾਂ ਪੇਅ ਕਮਿਸ਼ਨ ਲਾਗੂ ਕਰਕੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ਼ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੰਪਿਊਟਰ ਅਧਿਆਪਕ ਸੰਘਰਸ਼ ਵਿੱਚ ਡਟੇ ਰਹਿਣਗੇ ਅਤੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲਦੇ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਸਿੰਘ, ਨਰੇਸ਼ ਕੁਮਾਰ, ਦਵਿੰਦਰ ਸਿੰਘ, ਸੁਰਿੰਦਰ ਕੌਰ, ਬਲਜਿੰਦਰ ਕੌਰ, ਰਣਜੀਤ ਕੌਰ, ਕਿੰਦਰਜੀਤ ਕੌਰ, ਬਲਜੀਤ ਕੌਰ, ਰਮਨਦੀਪ ਸਿੰਘ, ਕਪਿਲ ਕਰੀਤੀ ਮਲਿਕ, ਜਸਪਾਲ ਸਿੰਘ, ਵਿਪਨ ਸੈਣੀ, ਨਰੇਸ਼ ਕੁਮਾਰ, ਸੰਜੀਵ ਸ਼ਰਮਾ, ਇੰਦਰਜੀਤ ਸਿੰਘ, ਰਣਜੀਤ ਸਿੰਘ, ਪੰਕਜ ਸਿੰਘ, ਕਿਰਨਦੀਪ, ਨਿਸੀ, ਵੀਨੂੰ ਸੂਦ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਕੰਪਿਊਟਰ ਅਧਿਆਪਕ ਸਰਕਾਰ ਤੋਂ ਕੋਈ ਖੈਰਾਤ ਨਹੀ ਮੰਗਦੇ, ਬਲਕਿ ਉਹ ਹੱਕ ਮੰਗ ਰਹੇ ਹਨ, ਜੋ ਕਿ ਉਨਾਂ ਦੇ ਨਿਯੁਕਤੀ ਪੱਤਰ ਵਿੱਚ ਲਿਖ ਕੇ ਦਿੱਤੇ ਗਏ ਹਨ। ਜਿੰਨਾ ’ਤੇ ਮਾਣਯੋਗ ਹਾਈਕੋਰਟ ਦੇ ਡਬਲ ਬੈੱਚ ਦੇ 25 ਫਰਵਰੀ 2025 ਦੇ ਇਤਿਹਾਸਕ ਫੈਸਲੇ ਨੇ ਵੀ ਮੋਹਰ ਲਾਈ ਹੈ ਪਰ ਸਰਕਾਰ ਉਸ ਫੈਸਲੇ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ ਜਿਸ ਤੋਂ ਸਰਕਾਰ ਦਾ ਮੁਲਾਜਮ ਵਿਰੋਧੀ ਚਿਹਰਾ ਸਾਫ ਝਲਕਦਾ ਹੈ।