ਕੰਪਿਊਟਰ ਅਧਿਆਪਕਾਂ ਨੇ ਜਾਮ ਕੀਤਾ ਲਾਲ ਬੱਤੀ ਚੌਕ ਕੰਪਿਊਟਰ ਅਧਿਆਪਕਾਂ ਨੇ ਜਾਮ ਕੀਤਾ ਲਾਲ ਬੱਤੀ ਚੌਕ
Publish Date: Fri, 25 Sep 2026 05:15 PM (IST)
Updated Date: Sat, 26 Sep 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਦੇ ਗੇਟ ਅੱਗੇ ਕੰਪਿਊਟਰ ਅਧਿਆਪਕਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਮੋਰਚੇ ਦੇ 6ਵੇ ਦਿਨ ਸ਼ੁੱਕਰਵਾਰ ਨੂੰ ਮੋਰਚੇ ਵਿੱਚ ਪੁੱਜੇ ਬਰਨਾਲਾ ਦੇ ਅਧਿਆਪਕਾਂ ਨੇ ਰੋਸ ਰੈਲੀ ਕੀਤੀ ਅਤੇ ਸ਼ਹਿਰ ਦੇ ਲਾਲ ਬੱਤੀ ਚੌਕ ਵਿੱਚ ਜਾਮ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੰਪਿਊਟਰ ਟੀਚਰ ਯੂਨੀਅਨ ਬਰਨਾਲਾ ਵੱਲੋਂ ਮੁੱਖ ਮੰਤਰੀ ਭਾਲ ਯਾਤਰਾ ਦਾ ਸਟੇਟ ਕਮੇਟੀ ਮੈਂਬਰ ਸੁਖਜੀਤ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਰੈਲੀ ਕੀਤੀ ਗਈ। ਇਸ ਐਕਸ਼ਨ ਦੇ ਤਹਿਤ ਪੱਕੇ ਧਰਨੇ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੱਕ ਜਾਂਦੇ ਹੋਏ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਨੂੰ ਲੱਭਣ ਲਈ ਲੋਕਾਂ ਨੂੰ ਹੋਕਾ ਦਿੱਤਾ ਗਿਆ ਕਿਉਂਕਿ ਕੰਪਿਊਟਰ ਟੀਚਰਾਂ ਨਾਲ ਵਾਰ-ਵਾਰ ਮੀਟਿੰਗਾਂ ਦੇ ਕੇ ਵੀ ਮੁੱਖ ਮੰਤਰੀ ਜੋ ਸੱਥਾਂ ’ਚ ਮਿਲਣ ਦੀ ਗੱਲ ਕਰ ਰਿਹਾ ਸੀ ਕੰਪਿਊਟਰ ਟੀਚਰਾਂ ਨੂੰ ਇੱਕ ਵੀ ਮੀਟਿੰਗ ਵਿੱਚ ਨਹੀਂ ਮਿਲਿਆ। ਇਸ ਦੌਰਾਨ ਕੰਪਿਊਟਰ ਟੀਚਰ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣੇ ਚੋਣਾਂ ਵਿੱਚ ਕੀਤੇ ਵਾਅਦੇ ਅਤੇ ਉਸ ਤੋਂ ਬਾਅਦ 2022 ਦੀ ਦੀਵਾਲੀ ਤੇ ਕੀਤੇ ਵਾਅਦੇ ਜੋ ਕਿ ਸੋਸ਼ਲ ਮੀਡੀਆ ’ਤੇ ਵੀ ਆਇਆ ਸੀ, ਅਨੁਸਾਰ ਕੰਪਿਊਟਰ ਟੀਚਰਜ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਕੇ ਸੀਐੱਸਐੱਸ ਰੂਲ ਲਾਗੂ ਕਰਨ ਅਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਬਰਨਾਲਾ ਤੋਂ ਸੁਖਜੀਤ ਕੌਰ, ਗੁਰਦੀਪ ਸਿੰਘ ਠੀਕਰੀਵਾਲ , ਜਸਪਾਲ ਕੌਰ, ਬਲਦੇਵ ਸਿੰਘ ,ਨਿਰਭੈ ਸਿੰਘ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਵਿਪਲ ਕੁਮਾਰ, ਜਸਵੀਰ ਸਿੰਘ, ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ ਸਿਬੀਆ, ਅਵਤਾਰ ਸਿੰਘ ਤਪਾ, ਮੋਨੂੰ ਗੁਪਤਾ, ਅਵਤਾਰ ਸਿੰਘ ਕੁਤਬਾ, ਭੁਪਿੰਦਰ ਸਿੰਘ, ਤਰਸੇਮ ਸਿੰਘ, ਜਗਦੀਪ ਸਿੰਘ ਧਰਮਪਾਲ ,ਗੁਰਵਿੰਦਰ ਸਿੰਘ, ਕਿਰਨਦੀਪ ਸਿੰਘ, ਸੁਮਨਦੀਪ ਕੌਰ, ਤਜਿੰਦਰ ਕੁਮਾਰ, ਰੋਹਤਾਸ ਸ਼ਰਮਾ, ਸਰੋਜ ਰਾਣੀ, ਕੁਲਜੀਤ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ, ਰਾਜਦੀਪ ਕੌਰ, ਸਿਮਰਨਜੀਤ ਕੌਰ, ਕੁਲਵਿੰਦਰ ਕੌਰ, ਨਿਸ਼ੂ ਬਾਲਾ, ਰਵਿੰਦਰ ਕੌਰ, ਕਮਲਦੀਪ ਕੌਰ, ਅਰਵਿੰਦਰ ਕੌਰ, ਪਲਵਿੰਦਰ ਕੌਰ ਮੌਜੂਦ ਸਨ।