- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਿਊਟਰ ਅਧਿਆਪਕਾਂ ਨੇ ਫੂਕੀ ਸਰਕਾਰ ਦੀ ਅਰਥੀ

ਜਸਵੀਰ ਸਿੰਘ, ਪੰਜਾਬੀ ਜਾਗਹਰਣ,
ਸੰਗਰੂਰ : ਕੰਪਿਊਟਰ ਅਧਿਆਪਕਾਂ ਵੱਲੋ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਲਾਰੇ ਲੱਪੇ ਦੀ ਨੀਤੀ ਖਿਲਾਫ, ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇਅ ਕਮਿਸ਼ਨ ਜਾ ਪੰਜਵੇ ਪੇਅ ਕਮਿਸ਼ਨ ਅਧੀਨ ਪੂਰਾ ਅਣਰਿਵਾਈਜਡ ਡੇਅ ਲਾਗੂ ਨਾ ਕਰਨ ਅਤੇ ਡੈੱਥ ਪਾਲਿਸੀ ਲਾਗੂ ਨਾ ਕਰਨ ਦੇ ਵਿਰੋਧ ਡੀਸੀ ਦਫਤਰ ਸੰਗਰੂਰ ਦੇ ਬਾਹਰ ਸ਼ੁਰੂ ਕੀਤੇ ਗਏ ਪੱਕੇ ਧਰਨੇ ਵਿੱਚ ਮੰਗਲਵਾਰ ਤੀਸਰੇ ਦਿਨ ਪਟਿਆਲਾ ਤੋਂ ਸੂਬਾ ਆਗੂ ਪਰਮਵੀਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਵੱਲੋ ਮੋਰਚੇ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਡੀਸੀ ਦਫਤਰ ਦੇ ਮੇਨ ਗੇਨ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਜ਼ਿਲ੍ਹਾ ਆਗੂ ਸੁਮਿਤ ਕੁਮਾਰ, ਮਨਪ੍ਰੀਤ ਸਿੰਘ, ਰਣਦੀਪ ਸਿੰਘ, ਰੁਚੀ ਗਰਗ, ਪਰਮਜੀਤ ਕੌਰ, ਮੰਜੂ ਅਰੋੜਾ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਨਿਸ਼ਾ ਰਾਣੀ, ਇੰਦੂ ਰਾਣੀ, ਸੋਨੂ ਬਾਂਸਲ, ਰਣਜੀਤ ਸਿੰਘ, ਹਨੀ ਗਰਗ, ਧਿਆਨ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿੰਦਰਪਾਲ,ਸੁਖਵੀਰ ਸਿੰਘ, ਰਜਨੀਸ਼ ਬਾਂਸਲ ਨੇ ਸਪੱਸ਼ਟ ਕੀਤਾ ਕਿ ਹੁਣ ਯੂਨੀਅਨ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੇਗੀ ।ਇਸ ਲੜੀ ਤਹਿਤ 4 ਅਕਤੂਬਰ ਨੂੰ ਸੁਨਾਮ ਆਪ ਪ੍ਰਧਾਨ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ।