- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਲ ਸਕੂਲ ਨੇ ਖੇਡਾਂ ’ਚ 15 ਮੈਡਲ ਜਿੱਤ ਕੇ ਰੱਖਿਆ ਇਤਿਹਾਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਿੱਖਿਆ ਵਿਭਾਗ ਵੱਲੋਂ ਬੰਗਾ ਜ਼ੋਨ ਅਧੀਨ ਕਰਵਾਈ ਗਈ 70ਵੀਂ ਜ਼ੋਨਲ ਅਥਲੈਟਿਕ ਮੀਟ ਵਿੱਚ ਕਰਨਲ ਪਬਲਿਕ ਸਕੂਲ, ਚੂੜਲ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 15 ਮੈਡਲ ਆਪਣੇ ਨਾਮ ਕੀਤੇ। ਇਸ ਦੋ ਰੋਜ਼ਾ ਐਥਲੈਟਿਕ ਮੀਟ ਵਿੱਚ ਕਰਨਲ ਪਬਲਿਕ ਸਕੂਲ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਵਿਦਿਆਰਥੀਆਂ ਨੇ ਦੌੜਾਂ, ਲੰਬੀ ਛਾਲ, ਉੱਚੀ ਛਾਲ, ਗੋਲਾ ਸੁੱਟਣ ਅਤੇ ਰਿਲੇਅ ਦੌੜ ਵਰਗੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਕੁੱਲ 15 ਮੈਡਲ ਜਿੱਤੇ। ਜਿਸ ਵਿੱਚ ਗੋਲਡ, ਸਿਲਵਰ ਅਤੇ ਬ੍ਰੋਂਜ਼ ਮੈਡਲ ਸ਼ਾਮਲ ਹਨ। ਸਕੂਲ ਲਈ ਮਾਣ ਦੀ ਗੱਲ ਇਹ ਹੈ, ਕਿ 15 ਮੈਡਲ ਜੇਤੂ ਖਿਡਾਰੀਆਂ ਵਿੱਚੋਂ 9 ਵਿਦਿਆਰਥੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਲਈ ਹੋਈ ਹੈ। ਇਸ ਮਾਣਮੱਤੀ ਪ੍ਰਾਪਤੀ