- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੌਦੇ ਲਾ ਕੇ ਕਾਲਜ ਨੇ ਮਨਾਈ ਗਰੀਨ ਦਿਵਾਲੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਅਤੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਲੇਹਲ ਖੁਰਦ ਵਿਖੇ ਕਾਲਜ ਦੀ ਡਾਇਰੈਕਟਰ ਡਾ. ਰਮਨਦੀਪ ਕੌਰ ਧਾਲੀਵਾਲ ਦੀ ਅਗਵਾਈ ਹੇਠ ਦਿਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ, ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ, ਵਾਈਸ ਚੇਅਰਮੈਨ ਵਿਜੇ ਕੁਮਾਰ ਕਾਂਸਲ, ਜਰਨਲ ਸੈਕਟਰੀ ਪ੍ਰੇਮ ਗਰਗ, ਮੈਨੇਜਮੈਂਟ ਮੈਂਬਰ ਅਸਿਸਟੈਂਟ ਪ੍ਰੋਫੈਸਰ ਮੋਨੀਕਾ ਗੁਪਤਾ ਨੇ ਦੀਵਾਲੀ ਦੇ ਤਿਉਹਾਰ ਦੀ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ, ਕਿ ਦੀਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਸਾਨੂੰ ਦਿਵਾਲੀ ਦੇ ਤਿਉਹਾਰ ਤੇ ਬੰਬ ਪਟਾਕੇ ਚਲਾਉਣ ਦੀ ਥਾਂ ਪੌਦੇ ਲਾਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ, ਕਿਉਂਕਿ ਪੌਦਿਆਂ ਦੀ ਸਾਡੇ ਵਾਤਾਵਰਨ ਨੂੰ ਬਹੁਤ ਲੋੜ ਹੈ। ਇਸ ਮੌਕੇ ਤੇ ਕਾਲਜ ਦੀ ਡਾਇਰੈਕਟਰ ਡਾਕਟਰ ਰਮਨਦੀਪ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਡਾ. ਸੀਮਾ ਗਰਗ ਨੇ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਵੱਲੋਂ ਕਾਲਜ ਕੈਂਪਸ ਵਿੱਚ ਪੌਦੇ ਲਾਏ ਗਏ। ਦੀਵੇ ਜਲਾ ਕੇ, ਰੰਗੋਲੀਆਂ ਬਣਾ ਕੇ ਵੱਖਰੇ ਢੰਗ ਨਾਲ ਗਰੀਨ ਦਿਵਾਲੀ ਮਨਾਈ ਤੇ ਸਮੂਹ ਵਿਦਿਆਰਥੀਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਹੋਕਾ ਦਿੱਤਾ।