- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਮ ਕੋਠੀ ਅੱਗੇ ਆਂਗਣਵਾੜੀ ਵਰਕਰਾਂ ਤੇ ਪੁਲਿਸ ਵਿਚਕਾਰ ਖਿੱਚ-ਧੂਹ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਆਪਣੀਆਂ ਨੂੰ ਲੈ ਕੇ ਵੀਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੀਆਂ ਆਂਗਣਵਾੜ਼ੀ ਵਰਕਰਾਂ ਅਤੇ ਪੁਲਿਸ ਵਿਚਕਾਰ ਖਿੱਚ-ਧੂਹ ਹੋ ਗਈ। ਇਸ ਧੱਕਾ-ਮੁੱਕੀ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਮੀਨ ਤੇ ਡਿੱਗ ਗਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਕਾਲੇ ਝੰਡੇ ਚੁੱਕੇ ਹੋਏ ਸਨ ਅਤੇ ਉਹ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ। ਇਸਤੋਂ ਪਹਿਲਾਂ ਆਂਗਣਵਾੜੀ ਵਰਕਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਬਠਿੰਡਾ-ਚੰਗੀਗੜ੍ਹ ਹਾਈਵੇ ਦੇ ਪੁਲ ਹੇਠਾਂ ਇਕੱਠੇ ਹੋਏ ਅਤੇ ਧਰਨਾ ਲਾਇਆ। ਇਸਤੋਂ ਬਾਅਦ ਵੱਡੇ ਕਾਫਿਲੇ ਦੇ ਰੂਪ ਵਿੱਚ ਸੀਐੱਮ ਕੋਠੀ ਤੱਕ ਰੋਸ ਮਾਰਚ ਕੀਤਾ, ਜਿੱਥੇ ਵੱਡੀ ਗਿਣਤੀ ਪੁਲਿਸ ਤਾਇਨਾਤ ਸੀ। ਜਦੋਂ ਆਂਗਣਵਾੜੀ ਵਰਕਰਾਂ ਅੱਗੇ ਵਧੀਆਂ ਤਾਂ ਉਨ੍ਹਾਂ ਦੀ ਪੁਲਿਸ ਨਾਲ ਖਿੱਚ ਧੂਹ ਹੋ ਗਈ।
ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾ ਦੇ ਸਕੂਲਾਂ ਵਿੱਚ ਦਾਖਲ ਕੀਤੇ ਗਏ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਦੇ ਵਿੱਚ ਭੇਜੇ ਜਾਣ, ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜ ਸਾਲ ਤੋਂ ਉੱਪਰ ਦੇ ਬੱਚੇ ਦਾਖਲ ਕੀਤੇ ਜਾਣ, ਤਿੰਨ ਤੋਂ ਪੰਜ ਸਾਲ ਦੇ ਬੱਚੇ ਆਂਗਣਵਾੜੀ ਕੇਂਦਰ ਦੇ ਵਿੱਚ ਰੱਖੇ ਜਾਣ, ਨਵੀਂ ਸਿੱਖਿਆ ਨੀਤੀ ਮੁਤਾਬਕ ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਟ੍ਰੇਨਿੰਗ ਕਰਾ ਕੇ ਪ੍ਰੀ ਸਕੂਲ ਟੀਚਰ ਦਾ ਦਰਜਾ ਦਿੱਤਾ ਜਾਵੇ ਆਗਣਵਾੜੀ ਹੈਲਪਰ ਨੂੰ ਚੌਥੇ ਦਰਜੇ ਦੇ ਮੁਲਾਜ਼ਮ ਘੋਸ਼ਿਤ ਕੀਤਾ ਜਾਵੇ. ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਕੀਤੇ ਗਏ ਵਾਅਦੇ ਮੁਤਾਬਕ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ। ਐਨਜੀਓ ਕੋਲ ਚੱਲ ਰਹੇ ਤਿੰਨ ਬਲਾਕ ਬਠਿੰਡਾ ਸਿੱਧਵਾ ਬੇਟ ਤਰਸਿੱਕਾ ਨੂੰ ਮੁੱਖ ਭਾਗ ਵਿੱਚ ਮਰਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਆਗਣਵਾੜੀ ਕੇਂਦਰਾਂ ਵਿੱਚ ਆ ਰਿਹਾ ਰਾਸ਼ਨ ਐਨਜੀਓ ਅਤੇ ਪ੍ਰਾਈਵੇਟ ਕੰਪਨੀਆਂ ਦੀ ਜਗ੍ਹਾ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਤਾਜਾ ਖਾਣਾ ਪਕਾ ਕੇ ਦੇਣ ਦੀ ਅਵਸਥਾ ਚਾਲੂ ਕੀਤੀ ਜਾਵੇ। ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਾਣਯੋਗ ਸੁਪਰੀਮ ਕੋਰਟ ਫੈਸਲੇ ਅਨੁਸਾਰ ਗਰੇਚਟੀ ਦੇ ਲਾਭ ਦਿੱਤੇ ਜਾਣ। ਆਂਗਣਵਾੜੀ ਵਰਕਰ ਨੂੰ ਮਿਲ ਰਹੀ ਐਕਸਗਰੇਸ਼ੀਆ ਗਰਾਂਟ 5 ਲੱਖ ਅਤੇ ਹੈਲਪਰ ਨੂੰ 3 ਲੱਖ ਕੀਤੀ ਜਾਵੇ। ਆਂਗਣਵਾੜੀ ਹੈਲਪੁਰ ਤੋਂ ਵਰਕਰ ਬਣਨ ਲਈ ਘੱਟੋ ਘੱਟ ਕੁਆਲੀਫਿਕੇਸ਼ਨ ਮੈਟਰਿਕ ਅਤੇ ਤਜਰਬਾ ਸੰਤ ਸਾਲ ਰੱਖਿਆ ਜਾਵੇ ਅਤੇ ਨਵੀਆਂ ਭਰਤੀ ਜਾ ਪ੍ਰਮੋਟ ਹੋਈਆ ਆਂਗਣਵਾੜੀ ਵਰਕਰ ਹੈਲਪਰ ਨੂੰ ਮਾਣ ਭੱਤਾ ਦੂਜੀਆਂ ਵਰਕਰ ਹੈਲਪਰ ਦੇ ਬਰਾਬਰ ਦਿੱਤਾ ਜਾਵੇ।
ਇਸ ਮੌਕੇ ਦਲਜੀਤ ਕੌਰ ਬਰਨਾਲਾ, ਗੁਰਮੀਤ ਕੌਰ ਫਰੀਦਕੋਟ, ਦਲਜਿੰਦਰ ਕੌਰ ਅੰਮ੍ਰਿਤਸਰ, ਸ਼ਿੰਦਰਪਾਲ ਕੌਰ ਮੁਕਤਸਰ, ਇੰਦਰਜੀਤ ਕੌਰ, ਕੁਲਵੰਤ ਕੌਰ ਲੋਹਾਰਾ, ਬਲਵਿੰਦਰ ਕੌਰ ਦਸੂਹਾ, ਪ੍ਰਕਾਸ਼ ਮਲਾਨ,ਮਹਿੰਦਰ ਕੌਰ,ਸਤਵੰਤ ਕੌਰ ਜਲੰਧਰ, ਬਲਵੀਰ ਕੌਰ ਮਾਨਸਾ, ਸਿਮਰਪਾਲ ਕੌਰ ਬੁਢਲਾਡਾ ਮੌਜੂਦ ਸਨ।