ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
Publish Date: Sat, 28 Mar 2026 03:58 PM (IST)
Updated Date: Sun, 29 Mar 2026 04:00 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਭੋਗ ਪਾਏ ਗਏ। ਗੁਰਦੁਆਰਾ ਪਾਤਸ਼ਾਹੀ ਨੌਵੀਂ ਹੰਡਿਆਇਆ ਦੇ ਹਜੂਰੀ ਰਾਗੀ ਭਾਈ ਹਰਵਿੰਦਰ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਐੱਮਸੀ ਬਸਾਵਾ ਸਿੰਘ ਭਰੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਦੀਪ ਸਿੰਘ, ਨਿਰੰਜਣ ਸਿੰਘ ਪ੍ਰਧਾਨ, ਸਟੱਡੀ ਸਰਕਲ ਦੇ ਸੁਖਵਿੰਦਰ ਸਿੰਘ ਭੰਡਾਰੀ, ਜਗਸੀਰ ਖਾਨ ਨੇ ਕਿਹਾ ਕਿ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਤਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਸਕੂਲ ਦਾ ਇਲਾਕੇ ’ਚ ਵਿਲੱਖਣ ਸਥਾਨ ਹੈ। ਇਸ ਮੌਕੇ ਅਵਤਾਰ ਸਿੰਘ ਹੰਡਿਆਇਆ, ਐੱਮਸੀ ਕੁਲਦੀਪ ਸਿੰਘ ਤਾਜਪੁਰੀਆ, ਰੂਪੀ ਕੌਰ ਐੱਮਸੀ, ਅਵਤਾਰ ਸਿੰਘ ਸੋਨੀ, ਬਲਵੀਰ ਸਿੰਘ ਮਹਿਰਮੀਆਂ, ਗੁਰਲਾਲ ਸਿੰਘ ਭਰੀ, ਇਕਬਾਲ ਸਿੰਘ ਭਰੀ, ਨਿਰੰਜਨ ਸਿੰਘ ਭਰੀ, ਜਗਦੀਸ਼ ਸਿੰਘ, ਬਲਦੇਵ ਸਿੰਘ ਭੁੱਚਰ, ਰਮਨਦੀਪ ਸਿੰਘ ਸੀਐੱਚਟੀ, ਜਸਵੀਰ ਸਿੰਘ ਸੀਐੱਚਟੀ, ਨਿਤਿਨ ਸੋਢੀ ਸੀਐੱਚਟੀ, ਅੰਗਰੇਜ਼ ਸਿੰਘ ਐੱਚਟੀ ਧੂਰਕੋਟ, ਕੁਲਦੀਪ ਸਿੰਘ ਐੱਚਟੀ, ਅਸਪਾਲ, ਜਗਦੀਪ ਸਿੰਘ ਹੰਡਿਆਇਆ, ਜਸਪ੍ਰੀਤ ਸਿੰਘ ਰੂੜੇਕੇ ਕਲਾਂ, ਹੈੱਡ ਜੀਟੀਵੀ ਸਕੂਲ ਸਮੁੱਚਾ ਸਟਾਫ, ਧਨੌਲਾ ਖ਼ੁਰਦ ਸਮੁੱਚਾ ਸਟਾਫ, ਖੁੱਡੀ ਕਲਾਂ ਸਮੁੱਚਾ ਸਟਾਫ, ਬੀਕਾ ਸੂਚ ਪੱਤੀ ਸਮੁੱਚਾ ਸਟਾਫ, ਕੋਠੇ ਸੈਦੋਂ ਸਕੂਲ ਸਮੁੱਚਾ ਸਟਾਫ, ਪ੍ਰਿੰਸੀਪਲ ਵਾਈਐੱਸ ਸਕੂਲ ਮੋਹਿਤ ਜਿੰਦਲ ਆਦਿ ਨੇ ਵੀ ਹਾਜ਼ਰੀ ਲਗਵਾਈ।