- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਨਾਮ ’ਚ ਚਿੱਟੇ ਨੇ ਉਜਾੜਿਆ ਗਰੀਬ ਦਲਿਤ ਪਰਿਵਾਰ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਸੁਨਾਮ ਸ਼ਹਿਰ ਦੇ ਪ੍ਰੀਤ ਨਗਰ ਮੋਹਣਾ ਪੌੜੀਆਂ ਵਿਖੇ ਰਹਿੰਦੇ ਗਰੀਬ ਦਲਿਤ ਪਰਿਵਾਰ ਦੇ ਦੋ ਪੁੱਤਰ ਛੇ ਮਹੀਨੇ ਦੇ ਅੰਦਰ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਦੋ ਸਕੇ ਭਰਾਵਾਂ ਦੀ ਚਿੱਟੇ ਨਾਲ ਹੋਈ ਮੌਤ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੋਲ ਖੋਲ੍ਹਕੇ ਰੱਖ ਦਿੱਤੀ ਹੈ। ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਮਾਂ ਦੇ ਕੀਰਨੇ ਗਹਿਰਾ ਦੁੱਖ ਬਿਆਨ ਕਰ ਰਹੇ ਸਨ। ਵੀਰਵਾਰ ਦੀ ਰਾਤ ਨੂੰ ਸੁਨਾਮ ਸ਼ਹਿਰ ਦੇ ਪ੍ਰੀਤ ਨਗਰ (ਮੋਹਣਾ ਪੌੜੀਆਂ) ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ (ਚਿੱਟੇ) ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 26 ਕੁ ਸਾਲ ਦਾ ਨੌਜਵਾਨ ਕਮਲਪ੍ਰੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ ਬੀਤੀ ਰਾਤ ਜਦੋਂ ਉਹ ਆਪਣੇ ਪਿਤਾ ਦੀ ਸਾਊਂਡ ਦੀ ਦੁਕਾਨ ਤੋਂ ਸਮੇ ਸਿਰ ਘਰ ਨਾ ਪਹੁੰਚਿਆ ਤਾਂ ਮ੍ਰਿਤਕ ਦੀ ਮਾਂ ਅਤੇ ਭੈਣ ਜਦੋਂ ਦੁਕਾਨ ਤੇ ਆਈਆਂ ਤਾਂ ਉਹ ਬੇਸੁੱਧ ਪਿਆ ਸੀ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦੇਈਏ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਮ੍ਰਿਤਕ ਕਮਲਪ੍ਰੀਤ ਸਿੰਘ ਦੇ ਛੋਟੇ ਭਰਾ ਹੈਰੀ ਦੀ ਮੌਤ ਵੀ ਚਿੱਟੇ ਨਾਲ ਹੋਈ ਹੈ। ਪ੍ਰੀਤ ਨਗਰ ਦੇ ਨੌਜਵਾਨਾਂ ਨੇ ਇਕ ਵੀਡੀਓ ਵਾਇਰਲ ਕਰਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿਚ ਆਖਿਆ ਜਾ ਰਿਹਾ ਹੈ ਕਿ ਸੁਨਾਮ ਵਿਚ ਚਿੱਟੇ ਦਾ ਕੰਮ ਆਮ ਹੈ ਅਤੇ ਹੋਰਨਾਂ ਜਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਸੁਨਾਮ ਵਿਚ ਸਭ ਤੋਂ ਚੰਗਾ ਚਿੱਟਾ ਮਿਲਦਾ ਹੈ। ਇਸ ਸਬੰਧੀ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐੱਸਐਚਓ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਕਿ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਰਾਜਵਿੰਦਰ ਕੌਰ ਅਤੇ ਉਸ ਦੇ ਪੁੱਤਰ ਹਰਮਨ ਸਿੰਘ ਉਰਫ ਨਿਪਾਲੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।