- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕੈਡਮਿਕ ਸਕੂਲ ’ਚ ਮਨਾਇਆ ਬਾਲ ਦਿਵਸ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਬਾਲ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਬੱਚੇ ਰੰਗ ਬਿਰੰਗੇ ਪਹਿਰਾਵੇ ਵਿੱਚ ਬਹੁਤ ਹੀ ਪਿਆਰੇ ਲੱਗ ਰਹੇ ਸਨ। ਇਸ ਮੌਕੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਰੰਗੋਲੀ ਮੁਕਾਬਲੇ, ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਕਰਾਫਟ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਜੇਤਾ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਬਾਲ ਦਿਵਸ ਮੌਕੇ ਬੱਚਿਆਂ ਨੂੰ ਸਾਂਝੇ ਤੌਰ ’ਤੇ ਦੁਪਹਿਰ ਦਾ ਖਾਣਾ ਖਵਾਇਆ ਗਿਆ। ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਬਾਲ ਦਿਵਸ ਮਨਾਉਣ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ, ਕਿ ਸਿਰਫ ਸੁਰੱਖਿਆ ਨਹੀਂ ਬਲਕਿ ਸਨਮਾਨ ਅਤੇ ਅਵਸਰ ਵੀ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੁਸਕਰਾਹਟ ਹੀ ਦੇਸ਼ ਦੀ ਸਭ ਤੋ ਵੱਡੀ ਪੂੰਜੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੇਸਰੀ ਦੇਵੀ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ, ਕਿ ਬੱਚੇ ਦੇਸ਼ ਦੀ ਉਹ ਮਿੱਟੀ ਹਨ ਜਿਸ ਨਾਲ ਦੇਸ਼ ਦੀ ਇਮਾਰਤ ਬਣਦੀ ਹੈ। ਬੱਚਿਆਂ ਨੂੰ ਕੇਵਲ ਪੜ੍ਹਾਈ ਹੀ ਨਹੀਂ ਬਲਕਿ ਸੁਤੰਤਰਤ ਸੋਚਣ ਅਤੇ ਸਪਨੇ ਦੇਖਣ ਦੀ ਅਜ਼ਾਦੀ ਵੀ ਮਿਲਣੀ ਚਾਹੀਦੀ ਹੈ।
ਇਸ ਮੌਕੇ ਬੱਚਿਆਂ ਨੂੰ ਬਿਸਕਟ, ਚਾਕਲੇਟ ਅਤੇ ਟੋਫੀਆ ਵੀ ਵੰਡੀਆ ਗਈਆ।ਇਸ ਮੌਕੇ ਸਾਰਾ ਸਟਾਫ ਮਨਪ੍ਰੀਤ, ਨੇਵੀ, ਲਵਦੀਪ, ਸੁਖਪ੍ਰੀਤ, ਰੋਜੀ, ਅਮਨ, ਹਰਪ੍ਰੀਤ, ਮਨਪ੍ਰੀਤ, ਜਸਪ੍ਰੀਤ, ਵਿਦੁਸੀ, ਅਮੀਸ਼ਾ, ਅਨੂ, ਸੰਦੀਪ, ਰਾਜਵੀਰ, ਕੋਮਲ ਆਦਿ ਸ਼ਾਮਿਲ ਸਨ।