- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹਿਯੋਗ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਬੱਚਿਆਂ ਨੇ ਲਾਈ ਦੀਵਾਲੀ ਦੀ ਪ੍ਰਦਰਸ਼ਨੀ

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ
ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਥਲੇਸਾਂ ਦੇ ਵਿਦਿਆਰਥੀਆਂ ਵੱਲੋਂ ਡੀਪੀਐਸ ਸਕੂਲ ਵਿੱਚ ਦੀਵਾਲੀ ਦੀ ਪ੍ਰਦਰਸ਼ਨੀ ਲਾਈ ਗਈ।
ਇਸ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਜਿੰਦਰ ਕੌਰ ਮਾਨ ਅਤੇ ਸਕੂਲ ਦੇ ਇੰਚਾਰਜ ਜਸਪਾਲ ਕੌਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਮੋਮਬੱਤੀਆਂ, ਦੀਵੇ,ਪੇਂਟਿੰਗ,ਕਾਗਜ਼ ਦੀ ਟੋਕਰੀ,ਕਾਗਜ਼ ਦੇ ਫੁੱਲ,ਫੁੱਲਾਂ ਦੇ ਗਮਲੇ ਵਾਲਾ ਸਟੈਂਡ, ਸ਼ਗਨ ਵਾਲੀ ਥਾਲੀ, ਝੂਮਰ,ਕਲਮ ਸਟੈਂਡ ਆਦਿ ਵਸਤਾਂ ਤਿਆਰ ਕਰ ਕੇ ਸਕੂਲ ਦੇ ਬੱਚਿਆਂ ਨੇ ਆਪਣੀ ਕਲਾ ਅਤੇ ਹੁਨਰ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਪ੍ਰਦਰਸ਼ਨੀ ਲਈ ਪ੍ਰਿੰਸੀਪਲ ਇੰਦੂ ਬਾਲਾ, ਸੰਦੀਪ ਕੌਰ, ਜਸਪ੍ਰੀਤ ਕੌਰ, ਨੀਲਮ ਤਿਵਾੜੀ, ਬਲਜੀਤ ਸਿੰਘ ਨੇ ਅਣਥਕ ਮਿਹਨਤ ਕੀਤੀ! ਸਹਿਯੋਗ ਸਕੂਲ ਦੇ ਪ੍ਰਬੰਧਕਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਲਈ ਡੀਪੀਐੱਸ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੇ ਪਿਆਰ ਦੇ ਸਦਕਾ ਇਨ੍ਹਾਂ ਵਿਸ਼ੇਸ਼ ਬੱਚਿਆਂ ਨੂੰ ਆਪਣੀ ਕਲਾ ਅਤੇ ਹੁਨਰ ਦਿਖਾਉਣ ਲਈ ਮੌਕਾ ਮਿਲਿਆ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਡਾ. ਅਮਰਜੀਤ ਸਿੰਘ ਮਾਨ, ਪ੍ਰੋ. ਸੰਤੋਖ ਕੌਰ, ਰੂਹੀ ਜੋਸ਼ੀ ਕੌਸ਼ਲ, ਜਸਵਿੰਦਰ ਕੁਮਾਰ, ਗੁਰਹਾਕਮ ਸਿੰਘ, ਸ਼ਾਮ ਲਾਲ ਸਿੰਗਲਾ, ਜਗਦੇਵ ਸਿੰਘ ਸੋਹੀ, ਪ੍ਰਹਿਲਾਦ ਸਿੰਘ ਨੇ ਬੱਚਿਆਂ ਵੱਲੋਂ ਲਾਈ ਗਈ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।