ਚਟਕਾਰੇ : ਕੰਨੀ ਦੇਖਿਆ ਅੱਖੀ ਸੁਣਿਆ ਚਟਕਾਰੇ : ਕੰਨੀ ਦੇਖਿਆ ਅੱਖੀ ਸੁਣਿਆ
Publish Date: Sun, 26 Jul 2026 06:58 PM (IST)
Updated Date: Mon, 27 Jul 2026 04:04 AM (IST)
ਖੌਰੇ ਕਿਹੜੇ ਕਾਂਡ ਦੇ ਸੂਰਮੇ? ਵਾਹ ਓਏ ਸ਼ੇਰੋ! ਲੜਾਈ ਤਾਂ ਸੀ ਡੀਐੱਸਪੀ ਨਾਲ, ਪਰ ਬਹਾਦਰੀ ਦਿਖਾ ਤੀ ਗਰਾਂ ਦੀਆਂ ਧੀਆਂ-ਭੈਣਾਂ ’ਤੇ! ਵਾਹ ਬਈ ਵਾਹ, ਪਿਓ-ਪੁੱਤ ਜਾਂ ਘਰਵਾਲੇ ਨੇ ਕੋਈ ਚੰਦ ਚਾੜ੍ਹਿਆ ਹੋਊ, ਪਰ ਸ਼ਾਬਾਸ਼ੇ ਤੁਹਾਡੇ, ਜਿਹੜੇ ਮਾਵਾਂ-ਧੀਆਂ ਨੂੰ ਅੱਪਣੇ ਸ਼ਬਦ ਕੋਸ਼ ਦੇ ਗਹਿਣੇ ਪਹਿਨਾਉਣ ਤੁਰ ਪਏ। ਇਹ ਕੇਹੀ ਮਾਨਸਿਕਤਾ ਏ ਬਈ? ਜੇ ਪਿੰਡ ਦਾ ਗੁੱਸਾ ਕੱਢਣਾ ਹੋਵੇ, ਤਾਂ ਕੀ ਘਰ ਦੀਆਂ ਤੀਵੀਆਂ ਨੂੰ ਵਿੱਚ ਘਸੀੜਨਾ ਹੀ ਮਰਦਾਨਗੀ ਹੁੰਦੀ ਆ? ਅਖੇ ਅਸੀਂ ਤਾਂ ਸੰਘਰਸ਼ ਲੜਦੇ ਆਂ! ਬੱਸ ਇਹੋ ਜਿਹੀ ਮੱਤ ਨਾਲ ਹੀ ਤਾਂ ਵੱਡੇ-ਵੱਡੇ ਮੋਰਚਿਆਂ ਦੀ ਫੂਕ ਨਿਕਲਦੀ ਆ, ਜਦੋਂ ਮੁੱਦਾ ਛੱਡ ਕੇ ਬੰਦਾ ਔਰਤਾਂ ਦੀ ਇੱਜ਼ਤ ਦੁਆਲੇ ਹੋ ਜਾਵੇ। ਬੈਠ ਕੇ ਠੰਡੇ ਪਾਣੀ ਦਾ ਘੁੱਟ ਭਰੋ ਤੇ ਸੋਚੋ—ਮੁੱਦਾ ਸਿਰਫ਼ ਡੀਐੱਸਪੀ ਤੱਕ ਦਾ ਸੀ, ਪਰ ਤੁਸੀਂ ਤਾਂ ਪੂਰੀ ਮਾਨਵਤਾ ਦਾ ਹੀ ਜਲੂਸ ਕੱਢ ਛੱਡਿਆ। ਮਾਵਾਂ, ਧੀਆਂ ਤੇ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਕਿਸੇ ਇੱਕ ਦੀ ਆਕੜ ਭੰਨਣ ਲਈ ਔਰਤਾਂ ਨੂੰ ਮੰਦਾ ਬੋਲਣਾ ਸਿਆਣਪ ਨਹੀਂ, ਨਿਰੀ ਗੰਦਗੀ ਆ। ਸੰਘਰਸ਼ ਚੋਂ ਅਣਖ ਗੁਆ ਕੇ ਜਿੱਤ ਵੀ ਲਏ, ਤਾਂ ਕਿਹੜੇ ਝੰਡੇ ਗੱਡ ਲਵੋਗੇ? ਪੇਸ਼ਕਸ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ --------------- ‘ਬਰਨਾਲੇ ਆਲੇ ਚਮਚੇ, ਡਾਕਟਰਾਂ ਦੀ ਆਨਾ-ਕਾਨੀ ਤੇ ਵੜਿੰਗ ਦੀ ਧੇਲਾ-ਨੀਤੀ ਬਰਨਾਲੇ ਆਲੇ ਹਸਪਤਾਲ ਚ ਅੱਜ-ਕੱਲ੍ਹ ਅੱਡ ਹੀ ਮੇਲਾ ਲੱਗਿਆ ਪਿਆ। ਸਫ਼ਾਈ ਕਰਮਚਾਰੀ ਵਿਚਾਰੇ ਦੁਖੀ ਹੋ ਕੇ ਕਹਿੰਦੇ ਓ ਬਾਈ, ਆਹ ਸਾਡੇ ਵਾਲੇ ਬਰਨਾਲੇ ਆਲੇ ਐੱਸ.ਸੀ. ਮੈਂਬਰ ਨੇ ਤਾਂ ਸਾਡੀ ਬਾਂਹ ਫੜਨੀ ਤਾਂ ਦੂਰ ਦੀ ਗੱਲ, ਲੰਘਦੇ ਨੇ ਕਦੇ ਸਾਰ ਵੀ ਨ੍ਹੀਂ ਲਈ! ਲੱਗਦੈ ਉਹਦੀ ਆਪਣੀ ਬਾਂਹ ਚ ਹੀ ਫਾਲਟ ਆ ਗਿਆ, ਬਿਨਾਂ ਤੇਲ ਲਾਏ ਹਿੱਲਦੀ ਨ੍ਹੀਂ! ਉੱਤੋਂ ਹਸਪਤਾਲ ਦੇ ਡਾਕਟਰ ਸਾਹਿਬਾਨ ਅੱਡ ਟ੍ਰੈਕ ਚ ਚੱਲਦੇ ਆ। ਜਦੋਂ ਕੋਈ ਸਫ਼ਾਈ ਕਰਮਚਾਰੀ ਦਵਾਈ ਲੈਣ ਜਾਵੇ, ਤਾਂ ਡਾਕਟਰ ਬਿਮਾਰੀ ਵੱਲ ਬਾਅਦ ਚ ਦੇਖਦੇ ਆ, ਪਹਿਲਾਂ ਆਨਾ-ਕਾਨੀ ਵਾਲਾ ਚਸ਼ਮਾ ਲਾ ਕੇ ਟੱਪਾਂ ਮਾਰਨ ਲੱਗ ਜਾਂਦੇ ਆ ਲੈ ਬਈ, ਅੱਜ ਤਾਂ ਸਟੈਥੋਸਕੋਪ ਦਾ ਮੂਡ ਨ੍ਹੀਂ ਹੈਗਾ, ਪਰਸੋਂ ਆਇਓ! ਇਹ ਰੌਲਾ ਸੁਣ ਕੇ ਆਪਣੇ ਐੱਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਜੀ ਗੜ੍ਹੀ ਪੂਰੇ ਫਾਰਮ ਚ ਆ ਗਏ। ਇੱਕੋ ਝੱਟ ਚ ਫ਼ਰਮਾਨ ਸੁਣਾ ਤਾ ਓਏ, ਡਾਕਟਰ ਕਰਦੇ ਆ ਆਨਾ-ਕਾਨੀ? ਚੱਲ ਪਰ੍ਹਾਂ ਹਟਾਓ ਇਹਨਾਂ ਨੂੰ! ਹੁਣ ਆਪਣੇ ਸਫ਼ਾਈ ਕਰਮਚਾਰੀਆਂ ਦਾ ਇਲਾਜ ਰੈੱਡ ਕਰਾਸ ਕਰਵਾਊਗਾ! ਮਤਲਬ ਡਾਕਟਰਾਂ ਦੀਆਂ ਫਾਈਲਾਂ ਹੁਣ ਰੈੱਡ ਕਰਾਸ ਆਲੇ ਧੋਣਗੇ! -- ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ