ਚਾਰ ਧਾਮ ਯਾਤਰਾ ਸਫ਼ਲਤਾਪੂਰਵਕ ਸੰਪੰਨ
ਚਾਰ ਧਾਮ ਯਾਤਰਾ ਸਫ਼ਲਤਾ ਪੂਰਵਕ ਸੰਪੰਨ
Publish Date: Wed, 25 Mar 2026 04:32 PM (IST)
Updated Date: Wed, 25 Mar 2026 04:34 PM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਸੁਨਾਮ ਵੱਲੋਂ ਕਰਵਾਈ ‘ਚਾਰ ਧਾਮ ਯਾਤਰਾ’ ਸ਼੍ਰੀ ਬਾਲਾਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸਫਲਤਾਪੂਰਵਕ ਸੰਪੰਨ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲਾਜੀ ਮੰਦਿਰ ਕਮੇਟੀ ਅਤੇ ਯਾਤਰਾ ਦੇ ਪ੍ਰਬੰਧਕ ਗੌਰਵ ਜਨਾਲੀਆ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਸ਼੍ਰੀ ਵਰਿੰਦਾਵਨ ਧਾਮ, ਸ਼੍ਰੀ ਮਹਿੰਦੀਪੁਰ ਧਾਮ, ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਧਾਮ ਦੇ ਦਰਸ਼ਨ ਕਰਵਾਏ ਗਏ। ਗੁਰੂ ਕਿਰਪਾ ਆਸ਼ਰਮ ਵਿਖੇ ਗੁਰੂ ਮਹਾਰਾਜ ਮੋਹਨਪੁਰੀ ਗੋਸਵਾਮੀ ਨੂੰ ‘ਸ਼੍ਰੀ ਬਾਲਾ ਜੀ ਜਨਮੋਤਸਵ’ ਦਾ ਸੱਦਾ ਪੱਤਰ ਦਿੱਤਾ ਗਿਆ। ਉੱਥੇ ਸੰਗਤਾਂ ਵੱਲੋਂ ਤਾਲੀ ਸੰਕੀਰਤਨ ਕੀਤਾ ਗਿਆ ਅਤੇ ਸਾਰੇ ਸ਼ਰਧਾਲੂ ਬਾਲਾਜੀ ਮਹਾਰਾਜ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਪਹਿਲੀ ਵਾਰ ਇਹਨਾਂ ਧਾਰਮਿਕ ਅਸਥਾਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਸਥਾਨਾਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਯਾਤਰੀਆਂ ਨੇ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਮੰਦਰ ਕਮੇਟੀ ਭਵਿੱਖ ਵਿੱਚ ਵੀ ਅਜਿਹੀਆਂ ਯਾਤਰਾਵਾਂ ਕਰਦੀ ਰਹੇ। ਸ਼੍ਰੀ ਬਾਲਾਜੀ ਮੰਦਰ ਕਮੇਟੀ ਨੇ ਯਾਤਰਾ ਵਿੱਚ ਸ਼ਾਮਲ ਹੋਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਯਾਤਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਜੀਵ ਸੀਏ, ਅਜੇ ਗੁਪਤਾ, ਵਿਮਲ ਜੈਨ, ਸੰਜੀਵ ਨਾਗਰਾ, ਵਿਨੈ ਖੋਸਲਾ, ਰਵੀ ਗਰਗ, ਪ੍ਰਵੇਸ਼ ਅਗਰਵਾਲ, ਕਮਲ ਠੇਕੇਦਾਰ, ਪੰਕਜ ਗਰਗ, ਜਤਿਨ, ਲੱਕੀ, ਰਾਹੁਲ ਗਰਗ, ਮਧੂ ਬਾਲਾ ਗਰਗ, ਸਚਿਨ, ਗੌਤਮ, ਪੂਜਾ ਗੋਇਲ, ਅੰਜੂ ਜਨਾਲੀਆ, ਪ੍ਰੀਤੀ ਜਿੰਦਲ, ਮੀਨੂੰ ਸਿੰਗਲਾ, ਸ਼ਿਲਪਾ ਜੈਨ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।