ਧਰਮਿੰਦਰ ਕੁਮਾਰ ਦੀ ਸੇਵਾਮੁਕਤੀ ਮੌਕੇ ਸਮਾਗਮ ਕਰਵਾਇਆ
ਧਰਮਿੰਦਰ ਕੁਮਾਰ ਦੀ ਸੇਵਾ-ਮੁਕਤੀ ਮੌਕੇ ਸਮਾਰੋਹ ਕਰਵਾਇਆ
Publish Date: Wed, 01 Apr 2026 05:09 PM (IST)
Updated Date: Wed, 01 Apr 2026 05:13 PM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਏਡਡ ਅਧਿਆਪਕ ਯੂਨੀਅਨ ਦੇ ਚੇਅਰਮੈਨ ਸੇਵਾਮੁਕਤ ਪ੍ਰਿੰਸੀਪਲ ਬੀਐੱਲ ਕਾਲੀਆ (ਯੂਐੱਸਏ) ਦੀਆਂ ਅਗਵਾਈ ਲੀਹਾਂ ਅਧੀਨ ਯੂਨੀਅਨ ਦੇ ਸਕੱਤਰ ਸਾਬਕਾ ਪ੍ਰਿੰਸੀਪਲ ਡਾ. ਐੱਨਐੱਸ ਪੰਧੇਰ ਦੀ ਦੇਖ-ਰੇਖ ਵਿੱਚ ਧਰਮਿੰਦਰ ਕੁਮਾਰ ਐੱਸਐੱਸ ਮਾਸਟਰ ਦੀ ਸੇਵਾਮੁਕਤੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਸ਼ਿਵਾਂਗੀ ਗਰਗ ਨੇ ਆਏ ਮਹਿਮਾਨਾਂ ਦਾ ਸਟੇਜ ਤੋਂ ਸਵਾਗਤ ਕੀਤਾ। ਸਕੂਲ ਦਫ਼ਤਰ ਇੰਚਾਰਜ ਪਰਦੀਪ ਚੰਦ ਨੇ ਧਰਮਿੰਦਰ ਕੁਮਾਰ ਦੁਆਰਾ ਸਕੂਲ ਦੇ ਅਕਾਦਮਿਕ ਅਤੇ ਵਿਭਾਗੀ ਕਾਰਜਾਂ ਪ੍ਰਤੀ ਨਿਭਾਈ ਜ਼ਿੰਮੇਵਾਰੀ ਬਾਰੇ ਚਾਨਣਾ ਪਾਇਆ। ਸਾਬਕਾ ਪ੍ਰਿੰਸੀਪਲ ਨੀਰੂ ਜਿੰਦਲ ਨੇ ‘ਮਾਣ ਪੱਤਰ’ ਪੜ੍ਹਦੇ ਹੋਏ ਕਿਹਾ ਕਿ ਧਰਮਿੰਦਰ ਕੁਮਾਰ ਨੇ ਐੱਨਐੱਸਐੱਸ ਦੇ ਵਲੰਟੀਅਰਾਂ ਨੂੰ ਪ੍ਰੇਰਿਤ ਕਰ ਕੇ ਅਨੇਕਾਂ ਖ਼ੂਨਦਾਨ ਕਰਵਾਏ ਅਤੇ ਖੁਦ ਆਪ ਵੀ ਖ਼ੂਨਦਾਨ ਕਰਦੇ ਰਹੇ ਹਨ। ਯੂਨੀਅਨ ਦੇ ਸਕੱਤਰ ਸਾਬਕਾ ਪ੍ਰਿੰਸੀਪਲ ਡਾ. ਐੱਨਐੱਸ ਪੰਧੇਰ ਨੇ ਕਿਹਾ ਕਿ ਧਰਮਿੰਦਰ ਕੁਮਾਰ ਨੇ ਅਧਿਆਪਕਾਂ ਦੀ ਬੰਦ ਕੀਤੀ ਪੈਨਸ਼ਨ ਦੀ ਬਹਾਲੀ ਲਈ ਜੇਲ੍ਹ ਕੱਟੀ ਅਤੇ ਯੂਨੀਅਨ ਦੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਅਮਰੀਕਾ ਤੋਂ ਯੂਨੀਅਨ ਦੇ ਚੇਅਰਮੈਨ ਸੇਵਾਮੁਕਤ ਪ੍ਰਿੰਸੀਪਲ ਬੀਐੱਲ ਕਾਲੀਆ ਵੱਲੋਂ ਭੇਜੇ ਆਨਲਾਈਨ ਸੰਦੇਸ਼ ਵਿੱਚ ਕਿਹਾ ਗਿਆ ਕਿ ਧਰਮਿੰਦਰ ਕੁਮਾਰ ਨੇ ਸਕੂਲ ਅਤੇ ਆਰੀਆ ਸਮਾਜ ਦੇ ਕਾਰਜਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਯੂਨੀਅਨ ਆਗੂਆਂ ਅਤੇ ਸਟਾਫ਼ ਦੇ ਸਹਿਯੋਗ ਨਾਲ਼ ਸਕੂਲ ਪ੍ਰਿੰਸੀਪਲ ਨੀਨਾ ਰਾਣੀ ਅਤੇ ਵਾਈਸ ਪ੍ਰਿੰਸੀਪਲ ਮਨਪ੍ਰੀਤ ਕੌਰ ਵੱਲੋਂ ਧਰਮਿੰਦਰ ਕੁਮਾਰ ਸਮੇਤ ਪੂਰੇ ਪਰਿਵਾਰ ਦਾ ਮਾਨ-ਸਨਮਾਨ ਕੀਤਾ ਗਿਆ। ਲੈਕਚਰਾਰ ਭੁਪਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਲੈਕਚਰਾਰ ਕੁਲਦੀਪ ਸਿੰਘ, ਮਨੀਸ਼ਾ ਰਾਣੀ, ਲੈਕਚਰਾਰ ਸੁਖਚੈਨ ਸਿੰਘ, ਗਗਨਦੀਪ ਕੌਰ, ਕਰਨਜੋਤ ਸਿੰਘ, ਅਮਨਦੀਪ ਸਿੰਘ, ਰਾਜਵਿੰਦਰ ਕੌਰ, ਸਮਤਾ ਰਾਣੀ, ਸੋਨੀਆ ਰਾਏ, ਸੰਦੀਪ ਕੌਰ, ਪਰਦੀਪ ਕੌਰ, ਕ੍ਰਿਤਿਕਾ ਅਗਰਵਾਲ, ਅਮਨਦੀਪ ਕੌਰ, ਹਿਮਾਂਕ ਗਰਗ, ਪ੍ਰਕਿਰਤੀ ਅਗਰਾਵਾਲ, ਮੌਰਿਯਾ ਗਰਗ, ਦੀਪਕ ਵਿੱਜ, ਸ਼ੰਮੀ ਗਰਗ, ਮਹਿੰਦਰ ਪਾਲ ਗਰਗ ਆਦਿ ਮੌਜੂਦ ਸਨ।