ਡਰੱਗ ਇੰਸਪੈਕਟਰ ਨੇਹਾ ਸੂਰੀ ਦੇ ਕਤਲ ਦੀ ਕਰਵਾਈ ਜਾਵੇ ਸੀਬੀਆਈ ਤੋਂ ਜਾਂਚ : ਕੈਪਟਨ ਸਿੱਧੂ ਡਰੱਗ ਇੰਸਪੈਕਟਰ ਨੇਹਾ ਸੂਰੀ ਦੇ ਕਤਲ ਦੀ ਕਰਵਾਈ ਜਾਵੇ ਸੀਬੀਆਈ ਤੋਂ ਜਾਂਚ: ਕੈਪਟਨ ਸਿੱਧੂ
Publish Date: Sun, 25 Oct 2026 05:07 PM (IST)
Updated Date: Mon, 26 Oct 2026 04:02 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਾਬਕਾ ਆਰਮੀ ਅਫਸਰ ਕੈਪਟਨ ਕੈਲਾਸ ਸੋਰੀ ਦੀ ਧੀ ਡਰੱਗ ਇੰਸਪੈਕਟਰ ਨੇਹਾ ਸੋਰੀ ਜੋ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੀ ਸੀ ਉਸ ਨੂੰ ਡਰੱਗ ਮਾਫੀਆ ਦੇ ਕੁਝ ਲੋਕਾਂ ਨੇ ਕੁਝ ਮਹੀਨੇ ਪਹਿਲਾਂ ਖਰੜ ਵਿੱਚ ਕਤਲ ਕਰ ਦਿੱਤਾ ਕਿਉਂਕਿ ਮਾਫੀਆ ਵਾਲੇ਼ੇ ਉਸਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ। ਇਸ ਸਬੰਧ ਵਿੱਚ ਮੈਂ ਪੰਜਾਬ ਦੇ ਸਮੂਹ ਸਾਬਕਾ ਸੈਨਿਕਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਇੱਕ ਈਮੇਲ ਭੇਜੀ ਹੈ, ਜਿਸ ਵਿੱਚ ਡਰੱਗ ਇੰਸਪੈਕਟਰ ਨੇਹਾ ਸੋਰੀ ਕੇਸ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਪ੍ਰੈਸ ਦੇ ਨਾਲ ਜਾਰੀ ਕਰਦਿਆਂ ਸੈਨਿਕ ਵਿੰਗ ਦੇ ਸੂਬਾ ਆਗੂ ਅਤੇ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਦੇ ਹੋਏ ਕਿਹਾ ਕਿ ਨੇਹਾ ਦੇ ਮਾਤਾ ਪਿਤਾ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਉਸਦੀ ਮੌਤ ਦੇ ਪਿੱਛੇ ਕੋਈ ਵੱਡਾ ਡਰੱਗ ਮਾਫੀਆ ਸੀ ਪੁਲਿਸ ਨੇ ਇਹ ਕੇਸ ਬੰਦ ਕਰ ਦਿੱਤਾ ਤਕਰੀਬਨ ਇਹ ਕਹਿ ਕੇ ਕਿ ਜਿਸ ਨੇ ਗੋਲੀ ਮਾਰੀ ਸੀ ਉਸਨੇ ਆਪਣੇ ਆਪ ਨੂੰ ਖਤਮ ਕਰ ਲਿਆ ਇਥੇ ਦੇਖਣ ਵਾਲੀ ਤਾਂ ਇਹ ਗੱਲ ਹੈ ਕਿ ਕੀ ਉਹ ਆਦਮੀ ਨੂੰ ਕਿਸੇ ਹੋਰ ਨੇ ਤਾਂ ਨਹੀਂ ਗੋਲੀ ਮਾਰ ਦਿੱਤੀ ਜਾਂ ਉਸਨੇ ਕਿਸੇ ਦਬਾਅ ਥੱਲੇ ਦਾ ਆਪਣੇ ਆਪ ਨੂੰ ਗੋਲੀ ਨਹੀ ਮਾਰੀ ਜਿਵੇਂ ਕਿ ਸ਼ੱਕ ਕੀਤਾ ਜਾ ਰਿਹਾ ਲੜਕੀ ਦੇ ਮਾਪਿਆਂ ਵੱਲੋਂ ਕਿ ਸ਼ਾਇਦ ਡਰੱਗ ਮਾਫੀਆ ਉਸਦੀ ਮੌਤ ਦੇ ਪਿੱਛੇ ਹੋਵੇ ਸੋ ਇਹ ਸਾਰੇ ਕਾਸੇ ਦੀ ਛਾਣਬੀਣ ਕਰਨ ਦੀ ਲੋੜ ਹੈ, ਤਾਂ ਕਿ ਉਸ ਬੇਟੀ ਦੇ ਮਾਪਿਆਂ ਨੂੰ ਇਨਸਾਫ ਮਿਲ ਸਕੇ। ਅਸੀਂ ਪੰਜਾਬ ਦੇ ਸਮੂਹ ਸਾਬਕਾ ਸੈਨਿਕ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਇਸ ਬੇਟੀ ਜੋ ਕਿ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਸੀ ਨੂੰ ਇਨਸਾਫ ਦਿਵਾਉਣ ਲਈ ਤੁਰੰਤ ਪ੍ਰਭਾਵ ਨਾਲ ਸੀਬੀਆਈ ਇਨਕੁਆਇਰੀ ਦਾ ਹੁੱਕਮ ਦਿਤਾ ਜਾਵੇ। ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ, ਕੈਪਟਨ ਬਿੱਕਰ ਸਿੰਘ, ਕੈਪਟਨ ਵਿਕਰਮ ਸਿੰਘ, ਕੈਪਟਨ ਹਰਜਿੰਦਰ ਸਿੰਘ, ਵਰੰਟ ਅਫਸਰ ਸ਼ਮਸ਼ੇਰ ਸਿੰਘ ਸੇਖੋ, ਵਾਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਮੇਜਰ ਅਮਰਜੀਤ ਸਿੰਘ ਦਰਾਜ, ਸੂਬੇਦਾਰ ਕਮਲਜੀਤ ਸ਼ਰਮਾ, ਸੂਬੇਦਾਰ ਹਰਜਿੰਦਰ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਹੌਲਦਾਰ ਬਸੰਤ ਸਿੰਘ, ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੋਲਦਾਰ ਬਸੰਤ ਸਿੰਘ ਉੱਗੋਕੇ, ਹੋਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਜਰਨੈਲ ਸਿੰਘ ਠੁੱਲੀਵਾਲ ਆਦਿ ਵੀ ਹਾਜ਼ਰ ਸਨ।