ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Thu, 26 Mar 2026 05:20 PM (IST)
Updated Date: Fri, 27 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲਕਲਾਂ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਨੇ ਬਿਆਨ ਦਿੱਤਾ ਕਿ ਲੰਘੀਂ 24 ਮਾਰਚ ਨੂੰ ਮੈਂ ਆਪਣੇ ਮਹੰਤਾਂ ਦੇ ਡੇਰੇ ਮਹਿਲ ਕਲਾਂ ਵਿਖੇ ਹਾਜ਼ਰ ਸੀ, ਸ਼ਾਮ ਕਰੀਬ 7 ਵਜੇ ਦੇ ਉਕਤਾਨ ਦੋਸ਼ੀ ਡਾਂਗਾਂ, ਸੋਟੀਆਂ ਲੈ ਕੇ ਜਬਰਦਸਤੀ ਉਸਦੇ ਘਰ ਦੇ ਪਿਛਲੇ ਪਾਸੇ ਦੀ ਕੰਧ ਟੱਪ ਦਾਖਲ ਹੋਏ ਤੇ ਉਸਤੇ ’ਤੇ ਹਮਲਾ ਕਰ ਕੇ ਕੁੱਟਮਾਰ ਕੀਤੀ, ਜਦੋਂ ਉਸਦੇ ਚੇਲੇ ਗੁਰਪ੍ਰੀਤ ਮਹੰਤ ਤੇ ਰੂਬੀ ਮਹੰਤ ਨੇ ਉਸਨੂੰ ਇਨ੍ਹਾਂ ਤੋਂ ਛੁਡਵਾਇਆ ਤਾਂ ਇਹ ਹਥਿਆਰਾ ਸਮੇਤ ਮੌਕੇ ਤੋਂ ਉਸਨੂੰ ਗਾਲੀ ਗਲੋਚ ਕਰ ਕੇ ਧਮਕੀਆਂ ਦਿੰਦੇ ਭੱਜ ਗਏ। ਇਸਦੀ ਵਜਾ ਰੰਜਿਸ਼ ਇਹ ਹੈ ਕਿ ਯੂਸਫ ਅਲ਼ੀ ਤੋਂ ਉਸਨੇ ਕਰੀਬ 20 ਲੱਖ ਰੁਪਏ ਲੈਣੇ ਹਨ, ਹੁਣ ਜਦੋਂ ਉਹ ਇਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਕਰ ਕੇ ਕੁੱਟਮਾਰ ਕੀਤੀ।