ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Sat, 24 Jan 2026 05:53 PM (IST)
Updated Date: Sun, 25 Jan 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਜਗਸੀਰ ਸਿੰਘ ਪੁੱਤਰ ਧੰਨਦੇਵ ਸਿੰਘ ਵਾਸੀ ਰੂੜੇਕੇ ਕਲਾ ਨੇ ਬਿਆਨ ਦਿੱਤਾ ਕਿ 22 ਜਨਵਰੀ ਨੂੰ ਉਹ ਪੈਦਲ ਖੇਤਾਂ ਤੋਂ ਲੱਕੜਾਂ ਲੈ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਸਦੇ ਘਰ ਤੋਂ ਥੋੜਾ ਦੂਰ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਕੌਰ ਖੜੇ ਸੀ, ਜਿਨ੍ਹਾਂ ਨੇ ਮੁਦਈ ਨੂੰ ਘੇਰਕੇ ਉਸਦੀ ਕੁੱਟਮਾਰ ਕੀਤੀ ਅਤੇ ਅਮ੍ਰਿਤਪਾਲ ਸਿੰਘ ਨੇ ਆਪਣੇ ਹੱਥ ਫੜੀ ਕੁਹਾੜੀ ਮੁਦੱਈ ਦੇ ਸਿਰ ’ਚ ਮਾਰੀ ਅਤੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਮੁਦਈ ਦੇ ਬਿਆਨ ’ਤੇ ਅਮ੍ਰਿਤਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਸਰਬਜੀਤ ਕੌਰ ਪਤਨੀ ਸਖਵਿੰਦਰ ਸਿੰਘ ਵਾਸੀਆਨ ਰੂੜੇਕੇ ਕਲਾ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।