ਚੋਰੀ ਕਰਨ ਵਾਲੇ ਖ਼਼ਿਲਾਫ਼ ਮਾਮਲਾ ਦਰਜ
ਚੋਰੀ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
Publish Date: Mon, 16 Feb 2026 06:33 PM (IST)
Updated Date: Tue, 17 Feb 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਰਾਮਬਾਗ ਰੋਡ, ਦਾਣਾ ਮੰਡੀ ਨਜ਼ਦੀਕ ਇਕ ਹੋਟਲ ’ਚੋਂ ਇਨਵਰਟਰ ਬੈਟਰਾਂ, ਟੂਟੀਆਂ, ਲੋਹੇ ਦੀਆਂ ਪਾਈਪਾਂ, ਤਾਰਾਂ ਤੇ ਹੋਰ ਸਟਾਫ਼ ਦਾ ਸਾਮਾਨ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਿਟੀ 1 ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਕਰਨਵੀਰ ਜਿੰਦਲ ਵਾਸੀ ਬਰਨਾਲਾ ਨੇ ਦਰਖਾਸਤ ਦਿੱਤੀ ਸੀ, ਜਿਸ ’ਚ ਜਿਕਰ ਕੀਤਾ ਹੋਇਆ ਸੀ ਤਾਂ ਉਨ੍ਹਾਂ ਦਾ ਹੋਟਲ ਡੀਸੈਂਟ ਰਾਮਬਾਗ ਰੋਡ, ਦਾਣਾ ਮੰਡੀ ਨਜ਼ਦੀਕ ਸਥਿੱਤ ਹੈ। ਬੀਤੇ ਦਿਨੀਂ ਨਾਮਾਲੂਮ ਵਿਅਕਤੀ ਵੱਲੋਂ ਹੋਟਲ ਦੀ ਬੈਕ ਸਾੲਡੀ ’ਤੇ ਬਣੇ ਕਮਰਿਆਂ ਰਾਹੀ ਅੰਦਰ ਦਾਖਲ ਹੋਏ ’ਤੇ ਹੋਟਲ ’ਚੋਂ ਇਨਵਰਟਰ ਬੈਟਰਾ, ਟੂਟੀਆਂ, ਲੋਹੇ ਦੀਆਂ ਫਿਟਿੰਗ ਵਾਲੀਆਂ ਪਾਈਪਾਂ, ਤਾਰਾਂ, ਸਟਾਫ਼ ਦਾ ਸਾਮਾਨ ਚੋਰੀ ਕਰ ਲੈ ਗਏ। ਪੁਲਿਸ ਕਾਰਵਾਈ ਅਨੁਸਾਰ ਮੁਦੱਈ ਵੱਲੋਂ ਦਿੱਤੀ ਦਰਖਾਸਤ ਅਨੁਸਾਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।