ਕਾਹਲੀ ਤੇ ਸੰਤੁਲਨ ਵਿਗੜਨ ਕਾਰਨ ਛੱਪੜ 'ਚ ਡਿੱਗੀ ਕਾਰ, ਦਿੜ੍ਹਬਾ ਇਲਾਕੇ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ; ਵਿੱਤ ਮੰਤਰੀ ਚੀਮਾ ਨੇ ਜਤਾਇਆ ਡੂੰਘਾ ਦੁੱਖ ਦਿੜ੍ਹਬਾ ਇਲਾਕੇ ਅੰਦਰ ਉਸ ਸਮੇਂ ਭਾਰੀ ਸੋਗ ਦੀ ਲਹਿਰ ਦੌੜ ਗਈ ਜਦੋਂ ਇਸ ਇਲਾਕੇ ਦੇ ਤਿੰਨ ਨੌਜਵਾਨਾਂ ਦੀ ਜਗਰਾਉਂ ਰਾਏਕੋਟ ਰੋਡ Dਤੇ ਇੱਕ ਛੱਪੜ ਵਿੱਚ ਕਾਰ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਦੀ ਜਾਨ ਬਚ ਗਈ। ਜਾਣਕਾਰੀ ਅਨੁਸਾਰ ਇਹ ਪੰਜ ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਨਕੋਦਰ ਮੱਥਾ ਟੇਕਣ ਗਏ ਹੋਏ ਸਨ। ਰਾਤ ਨੂੰ ਵਾਪਸ ਆਉਣ ਸਮੇਂ ਜਗਰਾਓ ਰਾਏਕੋਟ ਰੋਡ ਉੱਤੇ ਅਚਾਨਕ ਬੈਲੈਂਸ ਵਿਗੜਣ ਨਾਲ ਕਾਰ ਛੱਪੜ ਵਿੱਚ ਜਾ ਡਿੱਗੀ। ਇਸ ਗੱਡੀ ਵਿੱਚ ਸਵਾਰ ਬਲਕਾਰ ਸਿੰਘ ਪਿੰਡ ਰੋਗਲਾ ਵਿਸ਼ਾਲ ਕਰਕ ਪਿੰਡ ਦਿੜਬਾ ਅਤੇ ਸੰਦੀਪ ਸਿੰਘ ਵਾਸੀ ਅਤਾਲਾਂ (ਪਾਤੜਾਂ) ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੋ ਨੌਜਵਾਨ ਪੁਨੀਤ ਵਾਸ
Publish Date: Thu, 13 Aug 2026 12:12 PM (IST)
Updated Date: Thu, 13 Aug 2026 12:14 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਦਿੜ੍ਹਬਾ ਇਲਾਕੇ ਅੰਦਰ ਉਸ ਸਮੇਂ ਭਾਰੀ ਸੋਗ ਦੀ ਲਹਿਰ ਦੌੜ ਗਈ ਜਦੋਂ ਇਸ ਇਲਾਕੇ ਦੇ ਤਿੰਨ ਨੌਜਵਾਨਾਂ ਦੀ ਜਗਰਾਉਂ ਰਾਏਕੋਟ ਰੋਡ Dਤੇ ਇੱਕ ਛੱਪੜ ਵਿੱਚ ਕਾਰ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਦੀ ਜਾਨ ਬਚ ਗਈ। ਜਾਣਕਾਰੀ ਅਨੁਸਾਰ ਇਹ ਪੰਜ ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਨਕੋਦਰ ਮੱਥਾ ਟੇਕਣ ਗਏ ਹੋਏ ਸਨ। ਰਾਤ ਨੂੰ ਵਾਪਸ ਆਉਣ ਸਮੇਂ ਜਗਰਾਓ ਰਾਏਕੋਟ ਰੋਡ ਉੱਤੇ ਅਚਾਨਕ ਬੈਲੈਂਸ ਵਿਗੜਣ ਨਾਲ ਕਾਰ ਛੱਪੜ ਵਿੱਚ ਜਾ ਡਿੱਗੀ। ਇਸ ਗੱਡੀ ਵਿੱਚ ਸਵਾਰ ਬਲਕਾਰ ਸਿੰਘ ਪਿੰਡ ਰੋਗਲਾ ਵਿਸ਼ਾਲ ਕਰਕ ਪਿੰਡ ਦਿੜਬਾ ਅਤੇ ਸੰਦੀਪ ਸਿੰਘ ਵਾਸੀ ਅਤਾਲਾਂ (ਪਾਤੜਾਂ) ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੋ ਨੌਜਵਾਨ ਪੁਨੀਤ ਵਾਸੀ ਪਾਤੜਾ ਬਿਕਰਮ ਵਿੱਕੀ ਵਾਸੀ ਬੂਰਡ ਇਸ ਹਾਦਸੇ ਵਿੱਚ ਵਾਲ ਵਾਲ ਬਚ ਗਏ ਹਨ। ਇਸ ਹਾਦਸੇ ਮਰਨ ਵਾਲੇ ਬਲਕਾਰ ਸਿੰਘ ਪਿੰਡ ਦੇ ਪੰਚਾਇਤ ਮੈਂਬਰ ਸਨ ਅਤੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਬਲਾਕ ਕੋਆਰਡੀਨੇਟਰ ਅਤੇ ਹਲਕਾ ਲਹਿਰਾ ਦੇ ਸੈਕਟਰ ਇੰਚਾਰਜ ਸਨ। ਇਹ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਮੰਨੇ ਜਾਂਦੇ ਹਨ।
ਇਸ ਤੋਂ ਇਲਾਵਾ ਪਾਤੜਾਂ ਇਲਾਕੇ ਦੇ ਐਡਵੋਕੇਟ ਸੰਦੀਪ ਸਿੰਘ ਡੀ ਵੀ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨ ਜਿਸ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਤੀਜੇ ਮਰਨ ਵਾਲੇ ਨੌਜਵਾਨ ਵਿਸ਼ਾਲ ਗਰਗ ਜੋ ਕਿ ਇਹਨਾਂ ਦਾ ਸਾਥੀ ਸੀ ਉਹ ਇੱਕ ਪੀਜ਼ਾ ਹਟ ਦੀ ਦੁਕਾਨ ਚਲਾਉਂਦਾ ਸੀ ਉਸ ਦੇ ਮਰਨ ਨਾਲ ਵੀ ਇਲਾਕੇ ਨੂੰ ਭਾਰੀ ਰੋਸ ਦੀ ਲਹਿਰ ਵਿੱਚੋਂ ਗੁਜਰਨਾ ਪੈ ਰਿਹਾ ਹੈ। ਇਹ ਹਾਦਸਾ ਰਾਏਕੋਟ ਰੋਡ 'ਤੇ ਪਿੰਡ ਬੱਸੀਆਂ ਦੇ ਛੱਪੜ ਵਿੱਚ ਤੜਕਸਾਰ ਕਰੀਬ 1 ਵਜੇ ਤੇਜ਼ ਰਫਤਾਰ ਕਾਰ ਜਾ ਡਿੱਗੀ। ਇਸ ਹਾਦਸੇ ਉੱਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਮਰਨ ਵਾਲੇ ਨੌਜਵਾਨ ਉਸਦੇ ਸਾਥੀ ਸਨ ਅਤੇ ਇਹਨਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਸ ਦੇ ਨਾਲ ਹੀ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ। ਉਹਨਾਂ ਕਿਹਾ ਕਿ ਸਬੰਧਤ ਥਾਣੇ ਦੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇੰਪਰੂਵਮੈਂਟ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਮਾਰਕਿਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਬਰ ਕੌਰ ਸ਼ੇਰਗਿੱਲ, ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ, ਟਰੇਡ ਬੈਂਕ ਦੇ ਸਟੇਟ ਕਮਿਸ਼ਨਰ ਮੈਂਬਰ ਰਾਜੇਸ਼ ਕੁਮਾਰ ਗੋਪ ਅਤੇ ਹੋਰ ਪਾਰਟੀ ਵਰਕਰਾਂ ਨੇ ਨੌਜਵਾਨਾਂ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।