- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਹਮੀਦੀ 'ਚ ਇਕੋ ਰਾਤ 15 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਬੁੱਧਵਾਰ ਦੀ ਰਾਤ ਪਿੰਡ ਹਮੀਦੀ ਵਿਖੇ ਚੋਰ ਗਿਰੋਹ ਨੇ ਹਮੀਦੀ–ਸਹੌਰ ਲਿੰਕ ਸੜਕ ਨਾਲ ਲੱਗਦੇ ਖੇਤਾਂ ’ਚ ਸਥਿਤ 15 ਕਿਸਾਨਾਂ ਦੀਆਂ 20 ਦੇ ਕਰੀਬ ਮੋਟਰ ਕੋਠੀਆਂ ਦੇ ਜਿੰਦਰੇ ਤੋੜਕੇ ਬਿਜਲੀ ਦੀਆਂ ਕੇਬਲਾਂ ਤੇ ਇੱਕ ਮੋਟਰ ਕੋਠੀ ’ਚੋਂ ਕਰੀਬ 6 ਹਜ਼ਾਰ ਰੁਪਏ ਦੀ ਕੀਮਤ ਦਾ ਗਰਾਈਂਡਰ ਚੋਰੀ ਕਰਕੇ ਫਰਾਰ ਹੋ ਗਏ। ਇਸ ਮੌਕੇ ਪੀੜਤ ਕਿਸਾਨ ਹਰਜੀਤ ਸਿੰਘ ਰਾਣੂ ਨੇ ਪੰਚ ਹਰਪ੍ਰੀਤ ਸਿੰਘ ਦਿਓਲ, ਏਕਮ ਸਿੰਘ ਦਿਓਲ ਤੇ ਜਗਜੀਤ ਸਿੰਘ ਰਾਣੂ ਦੀ ਹਾਜ਼ਰੀ ਵਿੱਚ ਦੱਸਿਆ ਕਿ ਚੋਰਾਂ ਨੇ ਪੂਰੀ ਯੋਜਨਾਬੱਧ ਢੰਗ ਨਾਲ ਇੱਕ ਤੋਂ ਬਾਅਦ ਇੱਕ ਮੋਟਰ ਕੋਠੀ ਨੂੰ ਨਿਸ਼ਾਨਾ ਬਣਾਇਆ। ਚੋਰੀ ਦਾ ਸ਼ਿਕਾਰ ਹੋਏ ਕਿਸਾਨਾਂ ’ਚ ਗੁਰਦੀਪ ਸਿੰਘ ਰਾਣੂ, ਹਰਜੀਤ ਸਿੰਘ ਰਾਣੂ, ਆਤਮਾ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਪੰਡਿਤ ਚੇਤਨ ਸ਼ਰਮਾ, ਅਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਗੌੜੀਆ, ਅਮਨਦੀਪ ਸਿੰਘ ਪੁੱਤਰ ਹਰਬੰਸ ਸਿੰਘ ਗੌੜੀਆ, ਜਗਤਾਰ ਸਿੰਘ ਵੜਿੰਗ, ਜਗਜੀਤ ਸਿੰਘ, ਭੋਲਾ ਸਿੰਘ, ਗੁਰਜੀਤ ਸਿੰਘ ਬੜਿੰਗ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਢੀਡਸਾ ਤੇ ਹਰਮਿੰਦਰ ਸਿੰਘ ਮਾਂਗੇਵਾਲੀਆ ਸ਼ਾਮਲ ਹਨ। ਚੋਰਾਂ ਨੇ ਇਨ੍ਹਾਂ ਕਿਸਾਨਾਂ ਦੀਆਂ 20 ਦੇ ਕਰੀਬ ਮੋਟਰਾਂ ਤੋਂ ਕੇਬਲਾਂ ਕੱਟ ਕੇ ਚੋਰੀ ਕਰ ਲਈਆਂ। ਹਰਜੀਤ ਸਿੰਘ ਰਾਣੂ ਦੀ ਮੋਟਰ ਕੋਠੀ ’ਚੋਂ ਗਰਾਈਂਡਰ ਵੀ ਚੋਰੀ ਕੀਤਾ ਗਿਆ। ਚੋਰੀ ਹੋਈਆਂ ਕੇਬਲਾਂ ਦੀ ਲੰਬਾਈ 20 ਫੁੱਟ ਤੋਂ ਲੈ ਕੇ 150 ਫੁੱਟ ਤੱਕ ਦੱਸੀ ਜਾ ਰਹੀ ਹੈ। ਸਵੇਰੇ ਜਦੋਂ ਕਿਸਾਨ ਖੇਤਾਂ ’ਚ ਪਹੁੰਚੇ ਤਾਂ ਮੋਟਰ ਕੋਠੀਆਂ ਦੇ ਟੁੱਟੇ ਜੰਦਰੇ, ਕੱਟੀਆਂ ਹੋਈਆਂ ਕੇਬਲਾਂ ਅ ਖਿਲਰਿਆ ਹੋਇਆ ਸਾਮਾਨ ਦੇਖ ਕੇ ਹੈਰਾਨ ਰਹਿ ਗਏ। ਕੁਝ ਹੀ ਸਮੇਂ ’ਚ ਵੱਡੀ ਗਿਣਤੀ ’ਚ ਕਿਸਾਨ ਮੌਕੇ