Punjab News : ਭਾਖੜਾ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਪਿਛਲੇ ਪੰਜ ਦਿਨਾ ਤੋਂ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਖਨੋਰੀ ਤੋਂ ਮਿਲਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਸਪਤਾਲ ਵਿੱਚ ਮ੍ਰਿਤਕ ਚੇਤਨ ਪ੍ਰਕਾਸ਼ (18) ਪੁੱਤਰ ਕਮਲੇਸ਼ ਪ੍ਰਸ਼ਾਦ ਵਾਸੀ ਟੈਲੀਫੋਨ ਕਲੋਨੀ ਸਮਾਣਾ ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਮਲੇਸ਼ ਪ੍ਰਸ਼ਾਦ ਵੱਲੋਂ ਦਰਜ ਕਰਵਾਏ ਬਿਆਨਾ ਅਨੁਸਾਰ ਉਸ ਦਾ ਪੁੱਤਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਬੀਤੀ 20 ਜੁਲਾਈ ਨੂੰ ਰਾਤ ਸਮੇਂ ਘਰ ਤੋਂ ਚਲਾ ਗਿਆ ਪਰ ਵਾਪਿਸ ਨਾ ਆਉਣ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਬੀਤੀ ਸ਼ਾਮ ਉ
Publish Date: Sun, 26 Jul 2026 11:17 AM (IST)
Updated Date: Sun, 26 Jul 2026 11:18 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਮਾਣਾ : ਪਿਛਲੇ ਪੰਜ ਦਿਨਾ ਤੋਂ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਖਨੋਰੀ ਤੋਂ ਮਿਲਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਸਪਤਾਲ ਵਿੱਚ ਮ੍ਰਿਤਕ ਚੇਤਨ ਪ੍ਰਕਾਸ਼ (18) ਪੁੱਤਰ ਕਮਲੇਸ਼ ਪ੍ਰਸ਼ਾਦ ਵਾਸੀ ਟੈਲੀਫੋਨ ਕਲੋਨੀ ਸਮਾਣਾ ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਮਲੇਸ਼ ਪ੍ਰਸ਼ਾਦ ਵੱਲੋਂ ਦਰਜ ਕਰਵਾਏ ਬਿਆਨਾ ਅਨੁਸਾਰ ਉਸ ਦਾ ਪੁੱਤਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਬੀਤੀ 20 ਜੁਲਾਈ ਨੂੰ ਰਾਤ ਸਮੇਂ ਘਰ ਤੋਂ ਚਲਾ ਗਿਆ ਪਰ ਵਾਪਿਸ ਨਾ ਆਉਣ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਬੀਤੀ ਸ਼ਾਮ ਉਸ ਦੀ ਲਾਸ਼ ਭਾਖੜਾ ਨਹਿਰ ਖਨੋਰੀ ਤੋਂ ਮਿਲ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਰਜ ਕਰਵਾਏ ਬਿਆਨਾ ਦੇ ਅਧਾਰ ਤੇ ਮਾਮਲੇ ਵਿੱਚ 194 ਤਹਿਤ ਕਾਰਵਾਈ ਕਰਦਿਆ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।