ਨਹਿਰ ’ਚੋਂ ਨਾਮਾਲੂਮ ਵਿਅਕਤੀ ਦੀ ਮਿਲੀ ਲਾਸ਼
ਨਹਿਰ ’ਚੋਂ ਗਲੀ ਸੜੀ ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ
Publish Date: Sun, 05 Apr 2026 06:12 PM (IST)
Updated Date: Mon, 06 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ-ਮੋਗਾ ਰੋਡ ’ਤੇ ਸਥਿਤ ਪਿੰਡ ਟੱਲੇਵਾਲ ’ਚੋਂ ਲੰਘ ਰਹੀ ਸਰਹੰਦ ਨਹਿਰ ਉੱਤੇ ਬਣੇ ਬਿਜਲੀ ਪਲਾਂਟ ਦੇ ਜਾਲ ਵਿੱਚ ਨਾਮਾਲੂਮ ਵਿਅਕਤੀ ਦੀ ਗਲੀ ਸੜੀ ਲਾਸ ਫਸੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਡੇ ਸਹਾਰਾ ਕੰਟਰੋਲ ਰੂਮ ਤੇ ਥਾਣਾ ਟੱਲੇਵਾਲ ਬਰਨਾਲਾ ਦੇ ਪੁਲਿਸ ਮੁਲਾਜ਼ਮ ਦਾ ਫੋਨ ਆਇਆ ਕਿ ਬਿਜਲੀ ਪਲਾਂਟ ਦੇ ਜਾਲ ਵਿਚ ਇਕ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਸਮਾਜ ਸੇਵਾ ਵਾਈਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਮੈਂਬਰ ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ, ਹਰਜੀਵਨ ਸਿੰਘ, ਜਗਤਾਰ ਸਿੰਘ ਤਾਰੀ, ਪ੍ਰਦੀਪ ਸ਼ਰਮਾ, ਸੰਸਥਾ ਦੀ ਐਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਜਦ ਕਿ ਥਾਣਾ ਟੱਲੇਵਾਲ ਦੀ ਪੁਲਿਸ ਉਸ ਘਟਨਾ ਸਥਾਨ ’ਤੇ ਮੌਜੂਦ ਸੀ। ਪੁਲਿਸ ਦੀ ਮੌਜੂਦਗੀ ਵਿੱਚ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਲਾਸ਼ ਦੇ ਦੋਨੋ ਹੱਥ, ਪੈਰ, ਮੂੰਹ ਪਾਣੀ ਵਿੱਚ ਰਹਿਣ ਕਰਕੇ ਗਲ ਚੁੱਕੇ ਨੇ, ਲਾਸ਼ ਤਕਰੀਬਨ 20/25 ਦਿਨ ਪੁਰਾਣੀ ਜਾਪ ਰਹੀ ਹੈ। ਮ੍ਰਿਤਕ ਵਿਅਕਤੀ ਦੇ ਕੱਪੜੇ ਤੇ ਹੁਲੀਆ ਇਸ ਪ੍ਰਕਾਰ ਹੈ ਕੱਦ 5 ਫੁੱਟ 4 ਇੱਚ, ਕੁੜਤਾ ਪੁਜਾਮਾ ਸੁਰਮੇ ਰੰਗ ਦਾ, ਭੁਰੇ ਰੰਗ ਦੀ ਕੋਟੀ ਵੀ ਸੇਪ ਵਾਲੀ, ਉਮਰ ਤਕਰੀਬਨ 40/45 ਸਾਲ ਜਾਪ ਰਹੀ ਹੈ ਲਾਸ਼ ਨੂੰ ਪੋਸਟਮਾਸਟਮ ਤੇ ਸ਼ਨਾਖਤ ਸਬੰਧੀ ਪੁਲਿਸ ਦੀ ਮੌਜੂਦਗੀ ਵਿੱਚ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ ਜੇਕਰ ਇਸ ਲਾਸ਼ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਥਾਣਾ ਢਲੇਵਾਲ ਅਤੇ ਸਹਾਰਾ ਸਮਾਜ ਸੇਵਾ ਨਾਲ ਸੰਪਰਕ ਕਰ ਸਕਦਾ ਹੈ।