ਸੁਨਾਮ ’ਚ ਭਾਜਪਾ ਦਾ ਲੱਗਾ ਦੋ ਰੋਜ਼ਾ ਸਿਖਲਾਈ ਕੈਂਪ ਸੁਨਾਮ ’ਚ ਭਾਜਪਾ ਦਾ ਲੱਗਾ ਦੋ ਰੋਜ਼ਾ ਸਿਖਲਾਈ ਕੈਂਪ
Publish Date: Mon, 24 Aug 2026 05:13 PM (IST)
Updated Date: Tue, 25 Aug 2026 04:01 AM (IST)
ਪੰਡਿਤ ਦੀਨ ਦਿਆਲ ਉਪਾਧਿਆਏ ਦੀ ਸੋਚ ਤੋਂ ਸੇਧ ਲੈਣ ਦੀ ਲੋੜ : ਦਾਮਨ ਬਾਜਵਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਦੋ ਰੋਜ਼ਾ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਲਗਾਇਆ ਗਿਆ। ਕੈਂਪ ਦੀ ਸ਼•ੁਰੂਆਤ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗਰਗ ਨੇ ਦੀਪ ਜਗਾ ਕੇ ਕੀਤੀ। ਇਸ ਮੌਕੇ ਮਨਜੀਤ ਸਿੰਘ ਰਾਏ, ਅਸ਼ੋਕ ਭਾਰਤੀ, ਪਰਮਪਾਲ ਕੌਰ ਮਲੂਕਾ, ਐਸ.ਕੇ. ਦੇਵ, ਡਾਕਟਰ ਗਰਗ ਅਤੇ ਯੋਗੇਸ਼ ਸਿੰਗਲਾ ਨੇ ਹਿੱਸਾ ਲਿਆ। ਸਿਖਲਾਈ ਕੈਂਪ ਵਿੱਚ ਮੰਡਲ ਪ੍ਰਧਾਨ, ਜ਼ਿਲ੍ਹਾ ਟੀਮ ਸ਼ਕਤੀ ਕੇਂਦਰ ਇੰਚਾਰਜ ਅਤੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਸੋਚ ਨੂੰ ਪਾਰਟੀ ਦਾ ਪ੍ਰਤੀਕ ਕ਼ਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪਾਰਟੀ ਆਖਰੀ ਕਤਾਰ ’ਚ ਬੈਠੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਪਰਮਪਾਲ ਕੌਰ ਮਲੂਕਾ ਅਤੇ ਅਸ਼ੋਕ ਭਾਰਤੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਸੋਚ ਦੇ ਆਧਾਰ ਤੇ ਬਣਾਈਆਂ ਗਈਆਂ ਹਨ ਤਾਂ ਜੋ ਹਰ ਗਰੀਬ ਵਿਅਕਤੀ ਇਸਦਾ ਲਾਭ ਪ੍ਰਾਪਤ ਕਰ ਸਕੇ। ਡਾ. ਗਰਗ ਅਤੇ ਐਸ.ਕੇ. ਦੇਵ ਨੇ ਪਾਰਟੀ ਦੇ ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕਰਦਿਆਂ ਆਖਿਆ ਕਿ ਪਾਰਟੀ ਢਾਂਚੇ ਵਿੱਚ ਬੂਥ ਪੰਨਾ ਪ੍ਰਮੁੱਖ ਨੂੰ ਮਜ਼ਬੂਤ ਕਰਨ ਨਾਲ ਪਾਰਟੀ ਦਾ ਢਾਂਚਾ ਮਜ਼ਬੂਤ ਹੋਵੇਗਾ ਅਤੇ ਵਿਰੋਧੀਆਂ ਦੇ ਨਕਾਰਾਤਮਕ ਪ੍ਰਚਾਰ ਦਾ ਜਵਾਬ ਦੇਣ ਦੇ ਯੋਗ ਹੋਵੇਗਾ। ਇੰਜ਼ . ਯੋਗੇਸ਼ ਸਿੰਗਲਾ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕੰਮ ਸ਼ਖਸੀਅਤ ਵਿਕਾਸ ਹੈ, ਸੰਘ ਦੇ ਕਈ ਅਜਿਹੇ ਸੰਗਠਨ ਹਨ ਜਿੱਥੇ ਸੰਘ ਦੇ ਵਲੰਟੀਅਰ ਆਪਣੀ ਲੋੜ ਅਨੁਸਾਰ ਖੇਤਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਕੰਮ ਕਰਦੇ ਹਨ। ਮੰਚ ਸੰਚਾਲਨ ਜਿਲਾ ਜਨਰਲ ਸਕੱਤਰ ਸੇ਼ੇਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਕੌਂਸਲਰ ਮੋਨਿਕਾ ਗੋਇਲ, ਮੀਨਾ ਰਾਣੀ ਆਲਮਪੁਰੀਆ, ਅੰਮ੍ਰਿਤ ਰਾਜ ਦੀਪ ਸਿੰਘ ਚੱਠਾ, ਸ਼ੰਕਰ ਬਾਂਸਲ ਤੇ ਹੋਰ ਆਗੂ ਹਾਜ਼ਰ ਸਨ।