ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ’ਤੇ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ’ਤੇ ਭਾਜਪਾ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Wed, 01 Apr 2026 05:22 PM (IST)
Updated Date: Wed, 01 Apr 2026 05:25 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਹਲਕਾ ਗੜ੍ਹਸ਼ੰਕਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਭੰਨਤੋੜ ਦੀ ਨਿੰਦਨਯੋਗ ਘਟਨਾ ਖ਼ਿਲਾਫ਼ ਦਿੜ੍ਹਬਾ ਵਿਖੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜੀਵਨ ਗਰਗ ਭਵਾਨੀਗੜ੍ਹ ਵਿਸ਼ੇਸ਼ ਤੌਰ ’ਤੇ ਪਹੁੰਚੇ। ਦਾਮਨ ਬਾਜਵਾ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਭੰਨਤੋੜ ਬਹੁਤ ਹੀ ਦੁੱਖਦਾਈ ਅਤੇ ਨਿੰਦਨਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮੂਰਤੀ ਦੀ ਬੇਅਦਬੀ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਪ੍ਰਤੀਕ ਪ੍ਰਤੀ ਅਪਮਾਨ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਨਾਕਾਮੀ ਨੂੰ ਬੇਨਕਾਬ ਕਰਦੀਆਂ ਹਨ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਸਮੁੱਚੀ ਭਾਜਪਾ ਲੀਡਰਸ਼ਿਪ ਵੱਲੋਂ ਬਾਬਾ ਭੀਮ ਰਾਓ ਅੰਬੇਡਕਰ ਨੂੰ ਫੁੱਲ ਭੇਟ ਕਰ ਕੇ ਨਮਨ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਐੱਸਸੀ ਮੋਰਚਾ ਪ੍ਰਧਾਨ ਬਚਿੱਤਰ ਚੱਠਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਜ਼ਿਲ੍ਹਾ ਜਨਰਲ ਸਕੱਤਰ ਸ਼ੇਰਵਿੰਦਰ ਧਾਲੀਵਾਲ, ਸੀਨੀਅਰ ਭਾਜਪਾ ਆਗੂ ਰਣਧੀਰ ਸਿੰਘ ਕਲੇਰ, ਸੀਨੀਅਰ ਭਾਜਪਾ ਆਗੂ ਸੋਮ ਨਾਥ ਸੂਲਰ, ਸਰਕਲ ਪ੍ਰਧਾਨ ਦਿੜ੍ਹਬਾ ਮੁਕੇਸ਼ ਮੋਦੀ, ਸਰਕਲ ਪ੍ਰਧਾਨ ਸੇਵਕ ਮੌੜਾਂ, ਸਰਕਲ ਪ੍ਰਧਾਨ ਰਜਿੰਦਰਪਾਲ ਸਿੰਘ ਰੋਗਲਾ, ਸਰਕਲ ਪ੍ਰਧਾਨ ਜਤਿੰਦਰ ਸੰਗਤਪੁਰਾ, ਸਰਕਲ ਪ੍ਰਧਾਨ ਨਰਿੰਦਰ ਸ਼ੇਰੋਂ, ਪਰਮਜੀਤ ਦੁੱਲਟ ਵਾਲਾ ਸਾਬਕਾ ਸਰਪੰਚ, ਰਾਜ ਸਿੰਘ ਸਾਬਕਾ ਸਰਪੰਚ, ਕੁਲਵੀਰ ਕੇਹਰ ਸਿੰਘ ਵਾਲੀ, ਸੁਖਚੈਨ ਕਾਲਾ, ਸੁਖਜਿੰਦਰ ਲਾਡੀ, ਕਿੱਕਰ ਸੰਗਤਪੁਰਾ, ਰਾਜ ਕੁਮਾਰ ਸਾਦੀਹਰੀ, ਨਾਜਰ ਉੱਭਿਆ, ਰਾਣਾ ਪਰੋਹਿਤ ਚੱਠਾ, ਬਲਜਿੰਦਰ ਫੌਜੀ ਅਤੇ ਨੰਬਰਦਾਰ ਜਗਰਾਜ ਗਾਗਾ ਆਦਿ ਹਾਜ਼ਰ ਸਨ।