ਭਾਜਪਾਈਆਂ ਸੀਐੱਮ ਕੋਠੀ ਅੱਗੇ ਲਾਇਆ ਮੌਨ ਧਰਨਾ ਭਾਜਪਾਈਆਂ ਸੀਐੱਮ ਕੋਠੀ ਅੱਗੇ ਲਾਇਆ ਮੌਨ ਧਰਨਾ
Publish Date: Thu, 01 Oct 2026 03:55 PM (IST)
Updated Date: Fri, 02 Oct 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਛ ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵੀਰਵਾਰ ਨੂੰ ਭਾਜਪਾ ਦੇ ਅਹੁਦੇਦਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਮੌਨ ਧਰਨਾ ਲਾਇਆ ਗਿਆ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਆਪਣੇ ਮੂੰਹਾਂ ’ਤੇ ਕਾਲੇ ਕੱਪੜੇ ਬੰਨ੍ਹ ਕੇ ਇਹ ਸੰਦੇਸ਼ ਦਿੱਤਾ ਕਿ ਜਦੋਂ ਇੱਕ ਨੌਜਵਾਨ ਵੱਲੋਂ ਸਿਰਫ਼ ਸਵਾਲ ਪੁੱਛਣ ਅਤੇ ਕਾਲਾ ਝੰਡਾ ਲਹਿਰਾਉਣ ’ਤੇ ਕਾਰਵਾਈ ਕੀਤੀ ਜਾਵੇ, ਤਾਂ ਲੋਕਾਂ ਦੀ ਆਵਾਜ਼ ਅਤੇ ਸਵਾਲ ਪੁੱਛਣ ਦੀ ਆਜ਼ਾਦੀ ਕਿੱਥੇ ਰਹਿ ਜਾਂਦੀ ਹੈ? ਉਨ੍ਹਾਂ ਮੰਗ ਕੀਤੀ ਕਿ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਐੱਸਐੱਚਓ ਬਲਜੀਤ ਸਿੰਘ, ਪ੍ਰਤੀਕ ਜਿੰਦਲ ਅਤੇ ਇੰਚਾਰਜ ਹਰਪ੍ਰੀਤ ਸਿੰਘ ਸਮੇਤ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਡਿਸਮਿਸ ਕੀਤਾ ਜਾਵੇ। ਗੁਲਜ਼ਾਰ ਸਿੰਘ ਤੂਰਬੰਜਾਰਾ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇ। ਵਿਧਾਇਕ-ਕਮ-ਮੰਤਰੀ ਹਰਪਾਲ ਸਿੰਘ ਚੀਮਾ ਦੀ ਭੂਮਿਕਾ ਦੀ ਜਾਂਚ ਕਰਕੇ, ਜੇਕਰ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇ। ਅਮਨ ਅਰੋੜਾ ਵੱਲੋਂ ਸੁਨਾਮ ਪੁਲਿਸ ਦੀ ਪੁਸ਼ਤ-ਪਨਾਹੀ ਅਤੇ ਮੋਹਨਜੀਤ ਸਿੰਘ ਨਾਲ ਹੋਈ ਕਥਿਤ ਵੀਡੀਓ ਕਾਲ ਵਾਲੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਨੈਤਿਕ ਜ਼ਿੰਮੇਵਾਰੀ ਤਹਿਤ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਨੇ ਸਪੱਸ਼ਟ ਕੀਤਾ ਕਿ ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਨੂੰ ਇਨਸਾਫ਼ ਮਿਲਣ ਤੱਕ ਇਹ ਲੜੀਵਾਰ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮੋਹਨਜੀਤ ਸਿੰਘ ਸ਼ੇਰੋਂ, ਹਰਮਨਦੇਵ ਬਾਜਵਾ, ਰਿਸ਼ੀਪਾਲ ਖਹਿਰਾ, ਸ਼ੇਰਵਿੰਦਰ ਧਾਲੀਵਾਲ, ਜੱਸੀ ਧਰਗਮੜ੍ਹ, ਜਗਪਾਲ ਧਰਮਗੜ੍ਹ, ਹਮੀਰ ਸਿੰਘ, ਜਗਸੀਰ ਨਾਗਰਾ, ਜਤਿੰਦਰ ਸਿੰਘ ਸੰਗਤਪੁਰਾ, ਸ਼ੰਕਰ ਬਾਂਸਲ, ਜੀਤ ਕਪਿਆਲ, ਗੁਰਤੇਜ ਝਨੇੜੀ, ਰਵਿੰਦਰ ਗੋਇਲ, ਡਾ. ਜਗਮਿੰਦਰ ਸੈਣੀ, ਜੋਨੀ ਗਰਗ, ਅੰਕਿਤ ਕਾਂਸਲ, ਰਜਿੱਤ ਸ਼ਰਮਾਂ, ਬਲਵਿੰਦਰ ਸਿੰਘ ਹਾਜ਼ਰ ਸਨ।