
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਆਗੂਆਂ ਨੇ 15 ਅਗਸਤ ਨੂੰ ਸਮਰਪਿਤ ਕੱਢੀ ਤਿਰੰਗਾ ਯਾਤਰਾ

ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ :ਸ਼ਹਿਰ ਵਿੱਚ 15 ਅਗਸਤ ਨੂੰ ਸਮਰਪਿਤ ਹੀਰਾ ਸਿੰਘ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਸਥਾਨਕ ਬਾਜ਼ਾਰ ਅੰਦਰ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਨੂੰ ਰਵਾਨਾ ਕਰਨ ਮੌਕੇ ਭਾਜਪਾ ਆਗੂ ਹੀਰਾ ਸਿੰਘ ਨੇ ਕਿਹਾ ਕਿ ਲੱਖਾਂ ਹੀ ਸੂਰਬੀਰ ਯੋਧਿਆਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਇਹ ਆਜ਼ਾਦੀ ਪ੍ਰਾਪਤ ਹੋਈ ਹੈ, ਇਸ ਲਈ ਸਾਨੂੰ ਵੀ ਆਪਣੇ ਕਰਤੱਬਾਂ ਨੂੰ ਸਮਝਦੇ ਹੋਏ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਾਡਾ ਦੇਸ਼ ਪੂਰੀ ਦੁਨੀਆ ਵਿੱਚ ਮਹਾਂ ਸ਼ਕਤੀ ਵਜੋਂ ਉਭਰ ਕੇ ਸਾਹਮਣੇ ਆਇਆ ਹੈ ਅਤੇ ਭਵਿੱਖ ਵਿੱਚ ਵੀ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਸਰ ਕਰਨ ਵਿੱਚ ਸਫਲਤਾ ਹਾਸਲ ਕਰੇਗਾ। ਉਹਨਾਂ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਘਰ ਤਿਰੰਗੇ ਦੀ ਮਹਿਮ ਨੂੰ ਭਰਵਾਂ ਸਮਰਥਨ ਦਿੰਦੇ ਹੋਏ ਆਪਣੇ ਆਪਣੇ ਘਰਾਂ ਉਪਰ ਤਿਰੰਗੇ ਝੰਡੇ ਲਹਿਰਾਏ ਜਾਣ। ਇਸ ਮੌਕੇ ਪਵਨ ਕੁਮਾਰ ਸ਼ਰਮਾ ਮੰਡਲ ਪ੍ਰਧਾਨ ਸ਼ਹਿਰੀ, ਜਗਪ੍ਰੀਤ ਸਿੰਘ ਜੱਗੀ,ਗੋਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਝੱਲ ਹਾਜਰ ਸਨ।