ਭਾਜਪਾ ਆਗੂ ਨਰਿੰਦਰ ਸ਼ਰਮਾ ਕਾਂਗਰਸ ’ਚ ਸ਼ਾਮਲ ਭਾਜਪਾ ਆਗੂ ਨਰਿੰਦਰ ਸ਼ਰਮਾ ਕਾਂਗਰਸ ’ਚ ਸ਼ਾਮਲ
Publish Date: Fri, 30 Oct 2026 03:30 PM (IST)
Updated Date: Fri, 30 Oct 2026 03:31 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਵਾਨੀਗੜ੍ਹ ਵਿੱਚ ਭਾਜਪਾ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਿਆ, ਜਦੋਂ ਭਾਜਪਾ ਦੇ ਮੰਡਲ ਭਵਾਨੀਗੜ੍ਹ ਦੇ ਵਾਈਸ ਪ੍ਰਧਾਨ ਨਰਿੰਦਰ ਸ਼ਰਮਾ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਨਰਿੰਦਰ ਸ਼ਰਮਾ ਨੇ ਕਿਹਾ ਕਿ ਵਿਜੈਇੰਦਰ ਸਿੰਗਲਾ ਨੂੰ ਉਨ੍ਹਾਂ ਦੀ ਵਿਕਾਸਮੁਖੀ ਸੋਚ ਅਤੇ ਲੋਕਾਂ ਦੇ ਹਿੱਤਾਂ ਲਈ ਕੀਤੇ ਕੰਮਾਂ ਕਰਕੇ ‘ਵਿਕਾਸ ਪੁਰਸ਼’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਦੀ ਵਿਕਾਸ ਨੂੰ ਲੈ ਕੇ ਦੂਰਅੰਦੇਸ਼ੀ ਸੋਚ ਅਤੇ ਇਲਾਕੇ ਦੀ ਤਰੱਕੀ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਕਾਸ ਦੀ ਇਸ ਸੋਚ ਨਾਲ ਜੁੜ ਕੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਨ। ਇਸ ਦੌਰਾਨ ਵਿਜੈਇੰਦਰ ਸਿੰਗਲਾ ਨੇ ਨਰਿੰਦਰ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਾਂਗਰਸ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਰਣਜੀਤ ਤੂਰ, ਬਲਾਕ ਪ੍ਰਧਾਨ ਗੁਰਦੀਪ ਘਰਾਚੋਂ, ਮੰਗਤ ਸ਼ਰਮਾ, ਜਗਤਾਰ ਨਮਾਦਾਂ, ਆਂਚਲ ਗਰਗ, ਬਲਵਿੰਦਰ ਘਬਦੀਆ, ਕੌਂਸਲਰ ਅਮਰਪਾਲ ਸਿੰਘ ਧੂਰ, ਬਲਕਾਰ ਸਿੰਘ, ਕਰਨ ਗਰਗ, ਹਰਮਨ ਨੰਬਰਦਾਰ ਅਤੇ ਕੁਲਦੀਪ ਸ਼ਰਮਾ ਹਾਜ਼ਰ ਸਨ।