- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੁਪਿੰਦਰ ਰਾਣਾ ਭਾਜਪਾ ਦੇ ਮੰਡਲ ਪ੍ਰਧਾਨ ਨਿਯੁਕਤ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਜਪਾ ਵੱਲੋਂ ਮੰਡਲ ਭਵਾਨੀਗੜ੍ਹ ਦਾ ਨੌਜਵਾਨ ਆਗੂ ਭੁਪਿੰਦਰ ਰਾਣਾ ਨੂੰ ਪ੍ਰਧਾਨ ਨਿਯੁਕਤ ਗਿਆ ਹੈ। ਭੁਪਿੰਦਰ ਰਾਣਾ ਨੂੰ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਦੇ ਸਿਰਮੌਰ ਤੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ, ਗੁਰਤੇਜ ਝਨੇੜੀ,ਲਛਮਣ ਸੱਚਦੇਵਾ ਮੰਡਲ ਪ੍ਰਧਾਨ, ਪ੍ਰਸ਼ੋਤਮ ਕਾਂਸਲ ਪ੍ਰਧਾਨ ਗਊਸ਼ਾਲਾ ਭਵਾਨੀਗੜ੍ਹ ਵੱਲੋਂ ਨਿਯੁਕਤੀ ਪੱਤਰ ਸੌਂਪਿਆ ਗਿਆ।
ਰਾਣਾ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਭਾਜਪਾ ਆਗੂ ਸਤਵੰਤ ਪੂਨੀਆ ਤੇ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਭਾਜਪਾ ਦੇਸ਼ ਦੀ ਇਕਲੌਤੀ ਪਾਰਟੀ ਹੈ ਜੋ ਪਰਿਵਾਰਵਾਦ ਤੇ ਚਾਚਾ ਭਤੀਜਾਵਾਦ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਭਾਜਪਾ ਨਾਲ ਜੁੜਨਾ ਚਾਹੀਦਾ ਹੈ ਅਤੇ ਭਾਜਪਾ ’ਚ ਉਨ੍ਹਾਂ ਦਾ ਸਿਆਸੀ ਭਵਿੱਖ ਬਹੁਤ ਜਿਆਦਾ ਸੁਰੱਖਿਅਤ ਤੇ ਉਹ ਆਪਣੀ ਮਿਹਨਤ ਦੇ ਬਲਬੂਤੇ ਹਰ ਮੁਕਾਮ ਹਾਸਲ ਕਰ ਸਕਦੇ ਹਨ। ਇਸ ਤੋਂ ਬਾਅਦ ਭੁਪਿੰਦਰ ਰਾਣਾ ਵੱਲੋਂ ਉਨ੍ਹਾਂ ਨੂੰ ਮੰਡਲ ਪ੍ਰਧਾਨ ਨਿਯੁਕਤ ਕਰਨ ਲਈ ਭਾਜਪਾ ਦੀ ਕੌਮੀ ਹਾਈਕਮਾਂਡ, ਸੂਬਾ ਪ੍ਰਧਾਨ ਕੇਵਲ ਢਿੱਲੋਂ, ਸਤਵੰਤ ਪੂਨੀਆ, ਜ਼ਿਲਾ ਪ੍ਰਧਾਨ ਸਰਜੀਵਨ ਜਿੰਦਲ, ਅਮਨ ਪੂਨੀਆ ਅਤੇ ਆਪਣੇ ਸਾਥੀ ਪ੍ਰਤਾਪ ਢਿੱਲੋਂ ਅਤੇ ਯੂਥ ਬ੍ਰਿਗੇਡ ਦਾ ਤਹਿ ਦਿੱਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 2027 ’ਚ ਸੰਗਰੂਰ ਅਤੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਲਈ ਉਹ ਜੀਅ ਤੋੜ ਮਿਹਨਤ ਕਰਨਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਜਪਾ ਨਾਲ ਜੋੜਿਆ ਜਾਵੇਗਾ।