- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਗੁਰਦਾਸ ਕਾਲਜ ਦੇ ਵਿਦਿਆਰਥੀ ਮੈਰਿਟ ਸੂਚੀ ’ਚ ਆਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਵਾਨੀਗੜ੍ਹ :ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਰਜ ਕੀਤੀ ਹੈ। ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵੱਲੋਂ ਐਲਾਨੇ ਗਏ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ ਜਗ੍ਹਾ ਬਣਾ ਕੇ ਕਾਲਜ ਦੇ ਵਿਦਿਆਰਥੀਆਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਹੈ।
ਇਨ੍ਹਾਂ ਵਿੱਚ ਕ੍ਰਮਵਾਰ ਬੀਐਸਸੀ ਬਾਇਓਟੈਕਨਾਲੋਜੀ ਦੇ ਸਪਰਸ਼ ਗੋਇਲ ਅਤੇ ਜਸਪਾਲ ਸਿੰਘ, ਐੱਮਐੱਸਸੀ ਕੈਮਿਸਟਰੀ ਦੇ ਮੁਸਕਾਨ, ਮਨਦੀਪ ਸਿੰਘ ਅਤੇ ਲਵਪ੍ਰੀਤ ਕੌਰ, ਐੱਮ.ਐੱਸ.ਸੀ ਫਿਜ਼ਿਕਸ ਦੀਆਂ ਰਿਮਸ਼ਾ, ਕੁਮਾਰੀ ਸ਼ਵੇਤਾ, ਰੁਪਿੰਦਰ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕੈਂਪਸ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਨੇ ਕਿਹਾ ਕਿ ਇਹ ਨਤੀਜਾ ਸਾਡੀ ਸੰਸਥਾ ਦੇ ਕਾਬਿਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਪ੍ਰਮਾਣ ਹੈ।
ਇਸ ਮੌਕੇ ਇੱਕ ਮਿਲਣੀ ਦੌਰਾਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਚੇਅਰਮੈਨ ਭਾਈ ਗੁਰਦਾਸ ਗਰੁੱਪ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣਾ ਸਾਡਾ ਮੁੱਖ ਟੀਚਾ ਹੈ। ਇਬਲਜਿੰਦਰ ਕੌਰ ਜਵੰਧਾ, ਸੈਕਟਰੀ ਭਾਈ ਗੁਰਦਾਸ ਗਰੁੱਪ ਅਤੇ ਡਾ. ਸੁਵਰੀਤ ਕੌਰ ਜਵੰਧਾ, ਐਮਡੀ, ਭਾਈ ਗੁਰਦਾਸ ਗਰੁੱਪ ਨੇ ਵੀ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।