70 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
70 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Thu, 02 Apr 2026 05:35 PM (IST)
Updated Date: Fri, 03 Apr 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾ ਦੀ ਪੁਲਿਸ ਨੇ 70 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਗਪਾਲ ਸਿੰਘ ਉਰਫ ਜਸਪਾਲ ਪੁੱਤਰ ਭੋਲਾ ਸਿੰਘ ਅਤੇ ਹਰਦੀਪ ਸਿੰਘ ਉਰਫ ਜਗਸੀਰ ਪੁੱਤਰ ਹਰੀ ਸਿੰਘ ਵਾਸੀਆਨ ਖੁੱਡੀ ਪੱਤੀ ਧੌਲਾ ਜੋ ਪਾਬੰਦੀਸ਼ੁਦਾ ਗੋਲ਼ੀਆਂ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਜੋ ਅੱਜ ਵੀ ਟਰਾਈਡੈਂਟ ਫੈਕਟਰੀ ਧੌਲਾ ਦੇ ਆਸ-ਪਾਸ ਪਾਬੰਦੀਸ਼ੁਦਾ ਗੋਲ਼ੀਆਂ ਵੇਚਣ ਦੀ ਤਾਕ ’ਚ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤਾਨ ਨੂੰ ਗ੍ਰਿਫ਼ਤਾਰ ਕਰ ਕੇ 70 ਪਾਬੰਦੀਸ਼ੁਦਾ ਗੋਲ਼ੀਆਂ ਰੰਗ ਚਿੱਟਾ ਬਰਾਮਦ ਕਰਵਾਈਆਂ।