ਬਾਬਾ ਗਾਂਧਾ ਸਿੰਘ ਗਰੁੱਪ ਆਫ਼ ਐਜੂਕੇਸ਼ਨ ਟਰੱਸਟ ਨੂੰ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ ਬਾਬਾ ਗਾਂਧਾ ਸਿੰਘ ਗਰੁੱਪ ਆਫ਼ ਐਜੂਕੇਸ਼ਨ ਟਰੱਸਟ ਨੂੰ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ
Publish Date: Wed, 07 Oct 2026 06:28 PM (IST)
Updated Date: Thu, 08 Oct 2026 04:05 AM (IST)
-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਸਥਾ ਦੇ ਐੱਮ.ਡੀ. ਬੇਅੰਤਪਾਲ ਕੌਰ ਕੀਤਾ ਸਨਮਾਨਿਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿੱਖਿਆ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ‘ਬਾਬਾ ਗਾਂਧਾ ਸਿੰਘ ਗਰੁੱਪ ਆਫ਼ ਐਜੂਕੇਸ਼ਨ ਟਰੱਸਟ’ ਨੂੰ ਉੱਤਮ ਸਿੱਖਿਆ ਅਤੇ ਸੰਸਕਾਰ ਪ੍ਰਦਾਨ ਕਰਨ ਬਦਲੇ ‘ਰਤਨ ਪੰਜਾਬ ਦੇ’ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਚੰਡੀਗੜ੍ਹ ਵਿਖੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੀ.ਜੀ.ਐੱਮ. ਮਹਿੰਦਰ ਅਤੇ ਸੰਪਾਦਕ ਇੰਦਰਪ੍ਰੀਤ ਸਿੰਘ ਵੱਲੋਂ ਸੰਸਥਾ ਦੇ ਐੱਮ.ਡੀ. ਬੇਅੰਤਪਾਲ ਕੌਰ ਨੂੰ ਇਹ ਸਨਮਾਨ ਭੇਟ ਕੀਤਾ ਗਿਆ। -ਮਾਲਵਾ ਖੇਤਰ ’ਚ ਸਿੱਖਿਆ ਦਾ ਚਾਨਣ ਮੁਨਾਰਾ ਐੱਮ.ਡੀ. ਬੇਅੰਤਪਾਲ ਕੌਰ ਨੇ ਦੱਸਿਆ ਕਿ ਟਰੱਸਟ ਦਾ ਮੁੱਖ ਦਫ਼ਤਰ ਬਰਨਾਲਾ ਵਿਖੇ ਸਥਿਤ ਹੈ, ਜਿਸ ਅਧੀਨ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿਖੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਚਲਾਏ ਜਾ ਰਹੇ ਹਨ। ਇਹ ਸੰਸਥਾਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈ ਅਤੇ ਨਿਰਮਲ ਸੰਪ੍ਰਦਾਇ ਦੇ ਮਹਾਨ ਸੰਤ ਬਾਬਾ ਗਾਂਧਾ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਸਥਾਪਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਦਾ ਨੀਂਹ ਪੱਥਰ ਸੰਪ੍ਰਦਾਇ ਦੇ ਉੱਤਰਾਧਿਕਾਰੀ ਮਹੰਤ ਗੁਰਬਚਨ ਸਿੰਘ ਜੀ ਨੇ ਰੱਖਿਆ ਸੀ। ਸੀ.ਬੀ.ਐੱਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਹ ਅੰਗਰੇਜ਼ੀ ਮਾਧਿਅਮ ਤੇ ਸਹਿ-ਸਿੱਖਿਆ ਸੰਸਥਾਵਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ। ਸਕੂਲ ਦੇ ਪਾਠਕ੍ਰਮ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਅਧਿਆਤਮਿਕਤਾ ਅਤੇ ਉੱਚ ਨੈਤਿਕ ਕਦਰਾਂ-ਕੀਮਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। -ਵਿਸ਼ਵ ਪੱਧਰੀ ਸਿੱਖਿਆ ਤੇ ਚਰਿੱਤਰ ਨਿਰਮਾਣ ’ਤੇ ਜੋਰ ਬੀ.ਜੀ.ਐੱਸ. ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਮਹੰਤ ਰਣਪ੍ਰੀਤ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਇਹ ਸੰਸਥਾਵਾਂ ਵਿਦਿਆਰਥੀਆਂ ਨੂੰ ਵੱਡੇ ਮਹਾਂਨਗਰਾਂ ਵਰਗੀ ਮਿਆਰੀ ਸਿੱਖਿਆ ਮੁਹੱਈਆ ਕਰਵਾ ਰਹੀਆਂ ਹਨ। ਉਹ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਚਰਿੱਤਰ ਨਿਰਮਾਣ ਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਸਕੂਲਾਂ ਵਿੱਚ ਯੂਨੇਸਕੋ ਦੇ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਵਾਤਾਵਰਨ ਸੰਭਾਲ, ਟਿਕਾਊ ਵਿਕਾਸ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਸਮਾਨਤਾ ਅਤੇ ਉੱਤਮਤਾ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ, ਤਾਂ ਜੋ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਐੱਮ.ਡੀ. ਬੇਅੰਤਪਾਲ ਕੌਰ ਨੇ ਇਸ ਸਨਮਾਨ ਲਈ ਪੰਜਾਬੀ ਜਾਗਰਣ ਅਦਾਰੇ ਦਾ ਧੰਨਵਾਦ ਕੀਤਾ। ਟਰੱਸਟ ਨੂੰ ਇਹ ਵੱਕਾਰੀ ਐਵਾਰਡ ਮਿਲਣ ਤੇ ਮਾਲਵਾ ਖੇਤਰ ਦੇ ਪਤਵੰਤੇ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸੰਸਥਾ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।