ਖਾਦਾਂ ਦੀ ਵਰਤੋਂ ਸਬੰਧੀ ਕੀਤਾ ਜਾਗਰੂਕ
ਖਾਦਾਂ ਦੀ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ
Publish Date: Wed, 28 Jan 2026 03:37 PM (IST)
Updated Date: Wed, 28 Jan 2026 03:40 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸੰਗਰੂਰ ਜ਼ਿਲ੍ਹੇ ਦੀ ਮਿੱਟੀ ਸਾਰੇ ਦੇਸ਼ ਤੋਂ ਜਹਿਰੀਲੀ ਹੋਣ ਕਾਰਨ ਖੇਤੀਬਾੜੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜਿਸ ਕਾਰਨ ਖਾਦਾਂ ਦੀ ਸੁਚੱਜੀ ਵਰਤੋਂ ਲਈ ਨੇੜਲੇ ਪਿੰਡ ਚੂਲੜ ਕਲਾਂ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਪਿੰਡ ਚੂੜਲ ਕਲਾਂ ਵਿਖੇ ਲੱਗੇ ਇਸ ਕਿਸਾਨ ਜਾਗਰੂਕਤਾ ਕੈਂਪ ਵਿੱਚ ਡਾ. ਗਗਨਦੀਪ ਸਿੰਘ ਕਾਨਗੜ੍ਹ ਨੇ ਕਿਹਾ ਕਿ ਜ਼ਿਆਦਾ ਖਾਦਾਂ ਦੀ ਵਰਤੋਂ ਨਾਲ ਜਿੱਥੇ ਫਸਲਾਂ, ਮਿੱਟੀ ਅਤੇ ਵਾਤਾਵਰਣ ਗੰਧਲਾ ਹੁੰਦਾ ਹੈ, ਉੱਤੇ ਜਿਆਦਾ ਖਾਦਾਂ ਦੀ ਵਰਤੋਂ ਸਿਹਤ ਲਈ ਵੀ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ, ਕਣਕ, ਸਰੋਂ ਆਦਿ ਫਸਲਾਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਯੂਰੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਹ ਸਾਰੀਆਂ ਫਸਲਾਂ ਹੀ ਸਾਡੇ ਖਾਣ ਯੋਗ ਹੁੰਦੀਆਂ ਹਨ। ਇਹਨਾਂ ਦੀ ਸੁਚੱਜੀ ਵਰਤੋਂ ਨਾਲ ਸਾਡਾ ਵਾਤਾਵਰਣ ਅਤੇ ਸਿਹਤ ਵੀ ਠੀਕ ਰਹਿੰਦੇ ਹਨ। ਇਸ ਤੋਂ ਇਲਾਵਾ ਉਨਾਂ ਨੇ ਫਸਲਾਂ ਨੂੰ ਸਮੇਂ-ਸਮੇਂ ’ਤੇ ਪੈਂਦੇ ਕੀੜੇ ਮਕੌੜੇ ਤੇ ਉਨ੍ਹਾਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਪੂਰਨ ਤੌਰ ’ਤੇ ਜਾਣਕਾਰੀ ਦਿੱਤੀ। ਇਸ ਮੌਕੇ ਸਹਿਕਾਰੀ ਸਭਾ ਚੂੜਲ ਕਲਾਂ ਦੇ ਸਕੱਤਰ ਅਤੇ ਪ੍ਰਧਾਨ ਸਹਿਕਾਰੀ ਕਰਮਚਾਰੀ ਯੂਨੀਅਨ ਸਰਕਲ ਮੂਨਕ ਜਥੇਦਾਰ ਜਗਤਾਰ ਸਿੰਘ ਮੰਗੀ ਵੱਲੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਗਾਗਾ ਖੇਤੀਬਾੜੀ ਵਿਭਾਗ, ਜੀਤ ਸਿੰਘ ਸੇਵਾ ਮੁਕਤ ਮੈਨੇਜਰ ਜਗਦੇਵ ਸਿੰਘ ਜਗਸੀਰ ਸਿੰਘ ਬਬਲਾ ਸਿੰਘ ਤੋਂ ਇਲਾਵਾ ਸੈਂਕੜੇ ਕਿਸਾਨ ਆਦਿ ਹਾਜ਼ਰ ਸਨ।