ਜੀਟੀਬੀ ਕਾਲਜ ’ਚ ਐਥਲੈਟਿਕਸ ਮੀਟ ਕਰਵਾਈ
ਜੀਟੀਬੀ ਕਾਲਜ ’ਚ ਹੋਇਆ ਐਥਲੈਟਿਕ ਮੀਟ ਦਾ ਆਯੋਜਨ
Publish Date: Wed, 25 Feb 2026 03:53 PM (IST)
Updated Date: Wed, 25 Feb 2026 03:55 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਲਹਿਲ ਖੁਰਦ ਦੀ 16ਵੀਂ ਐਥਲੈਟਿਕਸ ਮੀਟ ਪ੍ਰਿੰ. ਰੀਤੂ ਗੋਇਲ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜ਼ੇਸ ਕੁਮਾਰ ਅਤੇ ਨਗਰ ਕੌਂਸਲ ਲਹਿਰਾਗਾਗਾ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ, ਵਾਈਸ ਚੇਅਰਮੈਨ ਵਿਜੈ ਕਾਂਸਲ, ਸੈਕਟਰੀ ਪ੍ਰੇਮ ਕੁਮਾਰ, ਡਾ. ਇੰਦਰਜੀਤ, ਮੈਂਬਰ ਪ੍ਰਵੀਨ ਕੁਮਾਰ ਟਿੰਕਾ, ਮੈਬਰ ਵਾਸੂ, ਮੋਨੀਕਾ ਗਰਗ, ਸਾਕਸ਼ੀ, ਨੇਹਾ, ਗੂਰੁ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰ. ਸੀਮਾ ਗਰਗ ਆਦਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਐਥਲੈਟਿਕਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾ ਕੇ ਅਤੇ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤੀ ਗਈ। ਇਸ ਮੌਕੇ ਚੇਅਰਮੈਨ ਰਾਜੇਸ਼ ਕੁਮਾਰ ਅਤੇ ਵਾਈਸ ਚੇਅਰਮੈਨ ਵਿਜੈ ਕਾਂਸਲ ਨੇ ਕਿਹਾ ਕਿ ਖੇਡਾ ਵਿਦਿਆਰਥੀ ਜੀਵਨ ਦਾ ਜ਼ਰੂਰੀ ਅੰਗ ਹੂੰਦੀਆਂ ਹਨ ਅਤੇ ਵਿਦਿਅਰਥੀਆਂ ਨੂੰ ਖੇਡਾਂ ਚੰਗੇ ਗੁਣਾ ਨਾਲ ਭਰਪੂਰ ਕਰਦੀਆਂ ਹਨ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸੈਕਟਰੀ ਪ੍ਰੇਮ ਕੁਮਾਰ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਕਿਹਾ ਕਿ ਖੇਡਾਂ ਜਿੱਥੇ ਵਿਦਿਆਰਥੀਆ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ, ਉੱਥੇ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਵੀ ਦੂਰ ਰੱਖਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਲੱਗ-ਅਲੱਗ ਹਾਊਸ ਬਣਾ ਕੇ ਇਸ ਸਪੋਰਟਸ ਮੀਟ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਜਿਸ ਵਿੱਚੋਂ 100 ਮੀਟਰ ਦੀ ਰੇਸ ਸੁਖਪ੍ਰੀਤ ਕੌਰ, 200 ਮੀਟਰ ਰੇਸ ਵਿੱਚ ਸੁਖਪ੍ਰੀਤ ਕੌਰ, ਸ਼ਾਟਪੁਟ ਵਿੱਚ ਸੁਖਜਿੰਦਰ, ਸੋਨੀਆ, ਡਿਸਕ ਥਰੋਅ ਵਿੱਚ ਸੁਖਜਿੰਦਰ ਕੋਰ, 400 ਮੀਟਰ ਰੇਸ ਵਿੱਚ ਸੁਖਪ੍ਰੀਤ ਕੌਰ, ਸਨੇਕ ਰੇਸ ਵਿੱਚ ਸੋਨੀਆ ਗਰੁੱਪ, ਥ੍ਰੀ ਲੈਗ ਰੇਸ ਵਿੱਚ ਸਿਮਰਨ, ਜੈਸਮੀਨ, ਲੌਗ ਜੰਪ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਬੈਸਟ ਅਥਲੀਟ ਸੁਖਪ੍ਰੀਤ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਪ੍ਰਿੰਸੀਪਲ ਰੀਤੂ ਗੋਇਲ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ, ਜੇਤੂ ਵਿਦਿਆਰਥੀਆ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਪੀ ਕਿਰਨਪਾਲ ਕੌਰ ਧਾਲੀਵਾਲ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦੀ ਵੱਧ ਚੜ੍ਹ ਕੇ ਹੌਸਲਾ ਅਫਜਾਈ ਕੀਤੀ।