ਯੂਨੀਵਰਸਿਟੀ ਕਾਲਜ ਢਿੱਲਵਾਂ ’ਚ ਸਲਾਨਾ ਐਥਲੈਟਿਕਸ ਮੀਟ ਕਰਵਾਈ
ਯੂਨੀਵਰਸਿਟੀ ਕਾਲਜ ਢਿੱਲਵਾਂ ’ਚ ਸਲਾਨਾ ਅਥਲੈਟਿਕਸ ਮੀਟ ਕਰਵਾਈ
Publish Date: Sat, 28 Mar 2026 04:27 PM (IST)
Updated Date: Sun, 29 Mar 2026 04:03 AM (IST)

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਯੂਨੀਵਰਸਿਟੀ ਕਾਲਜ, ਢਿੱਲਵਾਂ ’ਚ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਸਮਾਗਮ ਦੇ ਸ਼ੁਰੂ ’ਚ ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਅਥਲੈਟਿਕ ਮੀਟ ’ਚ ਪੁੱਜੇ ਪਿੰਡ ਢਿੱਲਵਾਂ ਦੀਆਂ ਵੱਖ-ਵੱਖ ਪੱਤੀਆਂ ਦੇ ਸਰਪੰਚਾਂ ਅਤੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਢਿੱਲਵਾਂ ਦੇ ਸਰਪੰਚ ਹਰਬਿੰਦਰ ਸਿੰਘ ਖਾਲਸਾ (ਬਿੰਦਰ ਸਿੰਘ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੂਹ ਵਿਦਿਆਰਥੀਆਂ ਨੂੰ ਚਾਰ ਹਾਊਸਾਂ ’ਚ ਵੰਡਿਆ ਗਿਆ ਸੀ, ਜਿਨ੍ਹਾਂ ਦੀ ਅਗਵਾਈ ਖੇਡਾਂ ’ਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਮਾਰਚ ਪਾਸਟ ਦੀ ਸ਼ਾਨਦਾਰ ਸਲਾਮੀ ਪ੍ਰਿੰਸੀਪਲ ਡਾ. ਰੱਖੜਾ, ਮੁੱਖ ਮਹਿਮਾਨ ਸ. ਹਰਬਿੰਦਰ ਸਿੰਘ ਖਾਲਸਾ ਅਤੇ ਕਾਲਜ ਸਟਾਫ਼ ਵੱਲੋਂ ਸਾਂਝੇ ਤੌਰ ਤੇ ਲਈ ਗਈ। ਇਸ ਅਥਲੈਟਿਕ ਮੀਟ ’ਚ ਕਾਲਜ ਦੇ ਲਗਭਗ 500 ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਵਿਦਿਆਰਥੀਆਂ ਲਈ ਵੱਖ-ਵੱਖ ਟਰੈਕ ਅਤੇ ਫੀਲਡ ਈਵੈਂਟ ਕਰਵਾਏ ਗਏ। ਇਨ੍ਹਾਂ ’ਚ ਮੁੱਖ ਤੌਰ ਤੇ 1500 ਮੀਟਰ, 800 ਮੀਟਰ, 400 ਮੀਟਰ, 200 ਮੀਟਰ ਅਤੇ 100 ਮੀਟਰ ਦੌੜਾਂ, 4×100 ਮੀਟਰ ਰੀਲੇਅ ਰੇਸ, ਲੰਬੀ ਛਾਲ, ਗੋਲਾ ਸੁੱਟਣਾ ਅਤੇ ਜੈਵਲੀਨ ਥ੍ਰੋ ਆਦਿ ਮੁਕਾਬਲੇ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕੀਆਂ ਵਿੱਚੋਂ ਬੀਏ ਭਾਗ ਪਹਿਲਾ ਦੀ ਪ੍ਰਿਯੰਕਾ ਰਾਣੀ ਅਤੇ ਲੜਕਿਆਂ ਵਿੱਚੋਂ ਬਾਬਾ ਜ਼ੋਰਾਵਰ ਹਾਊਸ ਦੇ ਦਲਜੀਤ ਸਿੰਘ ਨੂੰ ਕਾਲਜ ਦਾ ਬੈਸਟ ਅਥਲੀਟ ਚੁਣਿਆ ਗਿਆ, ਜਦਕਿ ਓਵਰਆਲ ਜੇਤੂ ਟਰਾਫੀ ਬਾਬਾ ਫਤਿਹ ਸਿੰਘ ਹਾਊਸ ਨੇ ਪ੍ਰਾਪਤ ਕੀਤੀ। ਅੰਤ ’ਚ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਨੇ ਸਮਾਰੋਹ ਦੀ ਸਫ਼ਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ’ਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਂਦਿਆਂ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਮਨਜੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਕਾਲਜ ਦੇ ਬਰਸਰ ਡਾ. ਸੰਦੀਪ ਸ਼ਰਮਾ, ਡਾ. ਜਸਵੰਤ ਸਿੰਘ, ਪ੍ਰੋ. ਮਨਪ੍ਰੀਤ ਸਿੰਘ (ਸਮਾਜ ਸ਼ਾਸਤਰ), ਪ੍ਰੋ. ਗੁਰਪ੍ਰੀਤ ਸ਼ਰਮਾ, ਡਾ. ਬਰਜੇਸ਼ ਪਾਠਕ, ਡਾ. ਬਿਕਰਮਜੀਤ ਪੁਰਬਾ, ਪ੍ਰੋ. ਬਲਕਾਰ, ਪ੍ਰੋ. ਚਰਨਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਦੇਵੀ, ਡਾ. ਸੋਨੀਆ ਅਗਰਵਾਲ, ਪ੍ਰੋ. ਅਨੂ ਬਾਲਾ, ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਗੁਰਪ੍ਰੀਤ ਕੌਰ (ਪੰਜਾਬੀ), ਪ੍ਰੋ. ਸਵਰਨ ਕੌਰ, ਪ੍ਰੋ. ਕਮਲਜੀਤ ਕੌਰ, ਪ੍ਰੋ. ਦੇਵ ਕਰਨ ਭੀਖੀ, ਪ੍ਰੋ. ਮਨਪ੍ਰੀਤ ਸਿੰਘ (ਕੰਪਿਊਟਰ) ਅਤੇ ਸਮੂਹ ਸਟਾਫ਼ ਹਾਜ਼ਰ ਸੀ।