
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਾਰਡ ਅਟੈਡੈਂਟ ਦੀਆਂ ਮੰਗਾਂ ਛੇਤੀ ਪ੍ਰਵਾਨ ਕਰਨ ਦਾ ਭਰੋਸਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਚੰਡੀਗੜ੍ਹ ਵਿਖੇ ਵਾਰਡ ਅਟੈਡੈਂਟ ਯੂਨੀਅਨ ਪੰਜਾਬ ਵੱਲੋਂ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿੱਚ ਅਹਿਮ ਮੰਗਾਂ ਸੰਬੰਧੀ ਡਿਪਟੀ ਡਾਇਰੈਕਟਰ ਡਾ. ਸ਼ਰਨਜੀਤ ਕੌਰ ਸਿੱਧੂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਵਾਰਡ ਅਟੈਡੈਂਟ ਨੂੰ ਤਰੱਕੀ ਲੈਣ ਲਈ ਹਰ ਪੋਸਟ ਦੇ ਕੋਟੇ ਵਿੱਚ ਵਾਧਾ ਕੀਤਾ ਜਾਵੇ ਅਤੇ ਵਿਭਾਗ ਸੰਬੰਧਿਤ ਡਿਪਲੋਮੇ ਕਰਵਾਉਣ ਲਈ ਪ੍ਰਵਾਨਗੀ ਦਿੱਤੀ ਜਾਵੇ, ਵਾਰਡ ਅਟੈਡੈਂਟ ਤੋਂ ਬਣਦੇ ਕੰਮਾਂ ਤੋਂ ਬਿਨਾਂ ਫਾਲਤੂ ਕੰਮਾਂ ਤੇ ਰੋਕ ਲਾਈ ਜਾਵੇ, ਨਰਸਿੰਗ ਸਟਾਫ ਦੀ ਤਰ੍ਹਾਂ ਡਿਊਟੀਆਂ ਲਾਈਆਂ ਜਾਣ ਅਤੇ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ, ਬਾਬਾ ਫਰੀਦ ਯੂਨੀਵਰਸਿਟੀ ਤੋਂ ਫਾਸਟ ਐਡ ਦਾ ਕੋਰਸ ਐਮਰਜੈਂਸੀ ਨੂੰ ਡੀਲ ਕਰਨ ਲਈ ਹਰ ਇੱਕ ਵਾਰਡ ਅਟੈਂਡੈਂਟ ਨੂੰ ਕਰਾਇਆ ਜਾਵੇ ਤੇ ਨਾਲ ਹੀ ਸਰਟੀਫਿਕੇਟ ਜਾਰੀ ਕਰਿਆ ਜਾਵੇ। ਇਨ੍ਹਾਂ ਸਾਰੀਆਂ ਮੰਗਾਂ ਲਈ ਡਾਇਰੈਕਟਰ ਸਾਹਿਬ ਨੇ ਜਲਦ ਤੋਂ ਜਲਦ ਹੱਲ ਕਰ ਕਰਨ ਲਈ ਸਹਿਮਤੀ ਜਤਾਈ ਹੈ ਅਤੇ ਕਿਹਾ ਹੈ ਜਲਦੀ ਹੀ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਨਾਲ ਹੀ ਇੱਕ ਹੋਰ ਮੰਗ ਸੀਨੀਅਰ ਵਾਰਡ ਅਟੈਂਡੈਂਟ ਦੀ ਇੱਕ ਹੋਰ ਨਵੀਂ ਪੋਸਟ ਕ੍ਰੀਏਟ ਕਰਨ ਦੀ ਵੀ ਗੱਲ ਹੋਈ।