ਆਸਰਾ ਕਾਲਜ ਨੇ ਰਾਮਨੌਮੀ ’ਤੇ ਜਾਰੀ ਕੀਤਾ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ
ਆਸਰਾ ਕਾਲਜ ਨੇ ਰਾਮ ਨੌਂਮੀ 'ਤੇ ਜਾਰੀ ਕੀਤਾ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ
Publish Date: Wed, 01 Apr 2026 05:17 PM (IST)
Updated Date: Wed, 01 Apr 2026 05:19 PM (IST)

- ਆਸਰਾ ’ਚ ਬੀਟੈੱਕ ਇਲੈਕਟ੍ਰੀਕਲ ਤੇ ਡਿਪਲੋਮਾ ਇਲੈਕਟ੍ਰੀਕਲ ਵੀ ਹੋਣਗੇ ਸ਼ੁਰੂ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਆਸਰਾ ਗਰੁੱਪ ਵਿਖੇ ਅਕਾਦਮਿਕ ਸੈਸ਼ਨ 2026-27 ਦਾ ਪ੍ਰਾਸਪੈਕਟਸ ਚੇਅਰਮੈਨ ਡਾ. ਆਰਕੇ ਗੋਇਲ, ਡਾ. ਕੇਸ਼ਵ ਗੋਇਲ ਐੱਮਡੀ ਅਤੇ ਕੈਂਪਸ ਡਾਇਰੈਕਟਰ ਅਰਪਿਤ ਗੋਇਲ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਆਸਰਾ ਗਰੁੱਪ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਹੈੱਡ ਹਾਜ਼ਰ ਸਨ। ਪ੍ਰਿੰਸੀਪਲ ਪ੍ਰੋ. ਵਿਕਾਸ ਗੋਇਲ ਨੇ ਦੱਸਿਆ ਕਿ ਆਸਰਾ ਕਾਲਜ ਆਫ ਇੰਜੀਨੀਅਰਿੰਗ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਮਾਨਤਾ ਪ੍ਰਾਪਤ ਹੈ, ਵਿੱਚ ਐੱਮਟੈਕ, ਬੀਟੈੱਕ ਅਤੇ ਡਿਪਲੋਮਾ ਕੋਰਸ (ਕੰਪਿਊਟਰ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ), ਪੈਰਾ ਮੈਡੀਕਲ ਕੋਰਸ ਜਿਸ ਵਿੱਚ ਬੀਪੀਟੀ (ਬੈਚਲਰ ਇਨ ਫਿਜੀਓਥੈਰੇਪੀ), ਬੀਐੱਸਸੀ-ਰੇਡੀਓਲੋਜੀ, ਮੈਡੀਕਲ ਲੈਬ ਸਾਇੰਸ, ਆਪ੍ਰੇਸ਼ਨ ਥੀਏਟਰ, ਡਿਪਲੋਮਾ ਇਨ ਨਰਸਿੰਗ ਅੱਸੀਸਟੈਂਟ (ਡੀਐੱਨਏ) ਅਤੇ ਸਰਟੀਫਿਕੇਟ ਇਨ ਮੈਡੀਕਲ ਲੈਬ ਟੈਕਨਾਲੋਜੀ ਆਦਿ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ’ਤੇ ਇਸ ਸਾਲ ਤੋਂ ਬੀਟੈੱਕ ਇਲੈਕਟ੍ਰੀਕਲ ਅਤੇ ਡਿਪਲੋਮਾ ਇਲੈਕਟ੍ਰੀਕਲ ਵੀ ਸ਼ੁਰੂ ਕੀਤੇ ਜਾ ਰਹੇ ਹਨ। ਪ੍ਰਿੰਸੀਪਲ ਡਾ. ਮੁਨੀਸ਼ ਗੋਇਲ ਨੇ ਦੱਸਿਆ ਕਿ ਆਸਰਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ, ਵਿੱਚ ਐੱਮਬੀਏ, ਐੱਮਸੀਏ, ਐੱਮਕਾਮ, ਬੀਬੀਏ, ਬੀਸੀਏ, ਬੀਕਾਮ, ਪੀਜੀਡੀਸੀਏ, ਐੱਮਐੱਸਸੀ (ਆਈਟੀ), ਬੀਐੱਸਸੀ (ਮੈਡੀਕਲ ਅਤੇ ਨਾਨ-ਮੈਡੀਕਲ), ਐਮਲਿਬ, ਬੀਲਿਬ, ਡੀਲਿਬ, ਬੀਏ, ਐੱਮਏ (ਇੰਗਲਿਸ਼, ਪੰਜਾਬੀ, ਹਿਸਟਰੀ, ਪੋਲਿਟੀਕਲ ਸਾਇੰਸ) ਸਫਲਤਾਪੂਰਵਕ ਕਰਵਾਏ ਜਾ ਰਹੇ ਹਨ। ਪ੍ਰਿੰਸੀਪਲ ਡਾ. ਰੀਤੂ ਚੋਪੜਾ ਨੇ ਦੱਸਿਆ ਕਿ ਆਸਰਾ ਕਾਲਜ ਆਫ ਐਜੂਕੇਸ਼ਨ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਆਰਕੇ ਗੋਇਲ ਨੇ ਰਾਮਨੌਮੀ ਦੇ ਸ਼ੁੱਭ ਮੌਕੇ ਤੇ ਭਗਵਾਨ ਰਾਮ ਜੀ ਦੀ ਆਰਤੀ ਸਾਰੇ ਸਟਾਫ ਨਾਲ ਕੀਤੀ। ਉਨ੍ਹਾਂ ਦੱਸਿਆ ਕਿ ਆਸਰਾ ਗਰੁੱਪ ਦੀ ਮੈਨੇਜਮੈਂਟ ਵੱਲੋਂ ਇਹ ਸਾਰੇ ਹੀ ਕੋਰਸ ਬਹੁਤ ਹੀ ਜਾਇਜ਼ ਫੀਸਾਂ ਤੇ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਰਕਾਰ ਤੋਂ ਬਣਦਾ ਵਜੀਫ਼ਾ ਦਵਾਇਆ ਜਾਂਦਾ ਹੈ, ਜਿਸ ਵਿੱਚ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਇਸ ਸਾਲ ਲੱਖਾਂ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਐੱਸਸੀ/ਐੱਸਟੀ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਜੀਫ਼ਾ ਉਪਲੱਬਧ ਕਰਵਾਇਆ ਜਾਵੇਗਾ।