- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਨਿਯੁਕਤ ਅਹੁਦੇਦਾਰਾਂ ਨੂੰ ਅਰਵਿੰਦ ਖੰਨਾ ਨੇ ਸੌਂਪੇ ਨਿਯੁਕਤੀ ਪੱਤਰ

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ,
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਹਾਈ ਕਮਾਂਡ ਵੱਲੋਂ ਅਰਵਿੰਦ ਖੰਨਾ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਦੀ ਸਿਫਾਰਿਸ਼ ਤੇ ਨਵ ਨਿਯੁਕਤ ਪੀਏਸੀ ਮੈਂਬਰ ਐਡਵੋਕੇਟ ਦਲਜੀਤ ਸਿੰਘ ਸੇਖੋਂ, ਜਸਵਿੰਦਰ ਸਿੰਘ ਪ੍ਰਿੰਸ, ਹਰਬੰਸ ਸਿੰਘ ਗਰਚਾ ਅਤੇ ਰਵਿੰਦਰ ਸਿੰਘ ਠੇਕੇਦਾਰ ਨੂੰ ਨਿਯੁਕਤੀ ਸੌਂਪੇ ਗਏ।
ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਅੱਜ ਜਿਨ੍ਹਾਂ ਵੀ ਵਰਕਰਾਂ ਦੀ ਨਿਯੁਕਤੀ ਹੋਈ ਹੈ ਇਹ ਪਾਰਟੀ ਦੇ ਬਹੁਤ ਹੀ ਮਿਹਨਤੀ ਅਤੇ ਪਾਰਟੀ ਪ੍ਰਤੀ ਸਮੱਰਪਣ ਭਾਵਨਾ ਰੱਖਣ ਵਾਲੇ ਮੈਂਬਰ ਹਨ, ਜੋ ਹਮੇਸ਼ਾ ਪਾਰਟੀ ਦੇ ਵਿਕਾਸ ਅਤੇ ਤਰੱਕੀ ਲਈ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਆ ਰਹੇ ਹਨ। ਪਾਰਟੀ ਦੀ ਹਰ ਗਤੀਵਿਧੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਜਿੰਮੇਵਾਰੀ ਮਿਲਣ ਤੋਂ ਬਾਅਦ ਇਹ ਸਾਥੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅੱਗੇ ਤੋਂ ਹੋਰ ਵੀ ਮਿਹਨਤ ਨਾਲ ਕੰਮ ਕਰਨਗੇ।
ਇਸ ਮੌਕੇ ਨਵਨਿਯੁਕਤ ਪੀਏਸੀ ਮੈਂਬਰਾਂ ਨੇ ਅਰਵਿੰਦ ਖੰਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇਸ ਜਿ਼ੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਲੋਕਹਿੱਤੂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਯਤਨ ਕਰਦੇ ਰਹਿਣਗੇ।
ਇਸ ਮੌਕੇ ਵਿਸ਼ੇਸ਼ ਤੌਰ ਤੇ ਤੇਜਿੰਦਰ ਸਿੰਘ ਸੰਘਰੇੜੀ ਜਿ਼ਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਕਬਾਲ ਸਿੰਘ ਪੂਨੀਆ ਮੀਤ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ ਮੈਂਬਰ ਪੀਏਸੀ, ਧਰਮਿੰਦਰ ਸਿੰਘ ਦੁੱਲਟ ਮੈਂਬਰ ਪੀਏਸੀ, ਹਰਵਿੰਦਰ ਸਿੰਘ ਕਾਕੜਾ ਮੈਂਬਰ ਪੀਏਸੀ, ਪਰਮਜੀਤ ਸਿੰਘ ਸੰਗਤਪੁਰਾ ਸਰਕਲ ਪ੍ਰਧਾਨ, ਗੁਰਮੀਤ ਸਿੰਘ ਕਾਕਾ ਪ੍ਰਧਾਨ ਟਰਾਂਸਪੋਰਟ ਵਿੰਗ ਜਿ਼ਲ੍ਹਾ ਸੰਗਰੂਰ ਮੌਜੂਦ ਸਨ।